post

Jasbeer Singh

(Chief Editor)

Patiala News

ਮਨੁੱਖੀ ਅਤੇ ਕੁਦਰਤੀ ਆਫਤਾਵਾਂ ਸਮੇਂ ਜਾਨਾਂ ਬਚਾਉਣ ਲਈ ਮੌਕ ਡਰਿੱਲ ਕਰਵਾਈ : ਪ੍ਰਿੰਸੀਪਲ ਮਨਦੀਪ ਕੌਰ ਅੰਟਾਲ

post-img

ਮਨੁੱਖੀ ਅਤੇ ਕੁਦਰਤੀ ਆਫਤਾਵਾਂ ਸਮੇਂ ਜਾਨਾਂ ਬਚਾਉਣ ਲਈ ਮੌਕ ਡਰਿੱਲ ਕਰਵਾਈ : ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਪਟਿਆਲਾ, 11 ਜੁਲਾਈ : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਆ ਰਹੀਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਰਾਘੋ ਮਾਜਰਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ ਦੀ ਸਰਪ੍ਰਸਤੀ ਹੇਠ ਮੌਕ ਡਰਿੱਲ ਕਰਵਾਈ, ਇਸ ਸਬੰਧੀ ਜਾਣਕਾਰੀ ਦਿੱਤੇ ਹੋਏ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਸੰਸਕਾਰ ਅਨੁਸ਼ਾਸਨ ਦੇਣ ਦੇ ਨਾਲ ਸਮੇਂ ਸਮੇਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਪੀੜਤਾਂ ਨੂੰ ਰੈਸਕਿਯੂ ਕਰਨ, ਐਮਰਜੈਂਸੀ ਸਮੇਂ ਪੁਲਿਸ,ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਸਹਾਇਤਾ ਲੈਣ ਹਿੱਤ ਵਿਦਿਆਰਥੀਆਂ ਨੂੰ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ,ਫਸਟ ਏਡ ਟ੍ਰੇਨਰ ਅਤੇ ਪੰਜਾਬ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਦੀਆਂ 10 ਟੀਮਾ ਜਿਵੇਂ ਕੰਟਰੋਲ ਰੂਮ, ਫ਼ਸਟ ਏਡ, ਅੱਗਾਂ ਬੁਝਾਉਣ, ਪੀੜਤਾਂ ਨੂੰ ਰੈਸਕਿਯੂ ਕਰਨ, ਖ਼ਤਰੇ ਦੀ ਜਾਣਕਾਰੀ ਦੇਣ ਲਈ ਸਕੂਲ ਦੀ ਘੰਟੀ ਨੂੰ ਲਗਾਤਾਰ ਬਜਾਉਣਾ, ਅਸੈਂਬਲੀ ਪੁਆਇੰਟ ਤੇ ਸਾਰਿਆਂ ਦੇ ਇਕੱਠੇ ਹੋਣਾ ਅਤੇ ਹਾਜ਼ਰੀ ਲੈਣਾ, ਪੀੜਤਾਂ ਨੂੰ ਫ਼ਸਟ ਏਡ ਪੋਸਟਾਂ ਤੱਕ ਪਹੁੰਚਾਉਣਾ ਅਤੇ ਫ਼ਸਟ ਏਡ, ਮਲ੍ਹਮ ਪੱਟੀਆਂ, ਸੀ ਪੀ ਆਰ ਦੇਣਾ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣਾ, ਹਸਪਤਾਲਾਂ ਵਿਖੇ ਪਹਿਲਾ ਮਰੀਜ਼ ਭੇਜਣ ਦੀ ਜਾਣਕਾਰੀ ਦੇਣਾ, ਸਕੂਲ ਦੇ ਗੇਟ ਤੇ ਸਿਕਿਉਰਟੀ ਗਾਰਡਾਂ ਵਲੋਂ ਮਾੜੇ ਅਨਸਰਾਂ ਨੂੰ ਅੰਦਰ ਜਾਣ ਤੋਂ ਰੋਕਣਾ ਅਤੇ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ। ਸ਼੍ਰੀ ਕਾਕਾ ਰਾਮ ਵਰਮਾ ਨੇ ਘਰਾਂ, ਗੱਡੀਆਂ, ਇਮਾਰਤਾਂ ਵਿੱਚ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕੱਟ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੜਾਂ ਦੌਰਾਨ ਡੁਬਦੇ ਲੋਕਾਂ ਨੂੰ ਬਾਹਰ ਕੱਢਣ, ਬੇਹੋਸ਼ ਲੋਕਾਂ ਦੀ ਸਾਹ ਨਾਲੀ ਵਿੱਚੋ ਪਾਣੀ ਬਾਹਰ ਕੱਢਣ ਲਈ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਰਸੀਆਂ, ਚੂਨੀਆਂ, ਟਾਹਣੀਆਂ, ਪੱਗੜੀਆਂ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਵਾਇਸ ਪ੍ਰਿੰਸੀਪਲ ਨੀਲਮ ਰਾਣੀ ਨੇ ਸ਼੍ਰੀ ਕਾਕਾ ਰਾਮ ਵਰਮਾ, ਸ੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਪ੍ਰੋਗਰਾਮ ਕੌਆਰਡੀਨੇਟਰ ਅਧਿਆਪਕਾਂ ਸੁਸ਼ਮਾ ਅਤੇ ਮਿਨਾਕਸ਼ੀ ਅਤੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਅਤੇ ਮੌਕ ਡਰਿੱਲਾਂ ਬੱਚਿਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਲਈ ਮਦਦਗਾਰ ਫਰਿਸਤੇ ਬਣਾ ਸਕਦੀਆਂ ਹਨ। ਵਲੋਂ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਪਟਿਆਲਾ

Related Post