post

Jasbeer Singh

(Chief Editor)

National

ਬੈਂਕ ਧੋਖਾਦੇਹੀ ਕੇਸ `ਚ ਕਾਂਗਰਸੀ ਵਿਧਾਇਕ ਨੂੰ ਹੋਈ 3 ਸਾਲ ਦੀ ਸਜ਼ਾ

post-img

ਬੈਂਕ ਧੋਖਾਦੇਹੀ ਕੇਸ `ਚ ਕਾਂਗਰਸੀ ਵਿਧਾਇਕ ਨੂੰ ਹੋਈ 3 ਸਾਲ ਦੀ ਸਜ਼ਾ ਨਵੀਂ ਦਿੱਲੀ, 3 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਇਕ ਅਦਾਲਤ ਨੇ ਇਕ ਕਾਂਗਰਸੀ ਵਿਧਾਇਕ ਨੂੰ ਬੈਂਕ ਨਾਲ ਧੋਖਾਧੜੀ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਮਿਲਿਆ ਹੈ। ਕਿਸ ਨੂੰ ਹੋਈ ਹੈ ਸਜ਼ਾ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੀ ਇਕ ਅਦਾਲਤ ਨੇ ਬੈਂਕ ਰਿਕਾਰਡ `ਚ ਹੇਰਾਫੇਰੀ ਕਰਕੇ ਨਾਜਾਇਜ਼ ਵਿਆਜ ਭੁਗਤਾਨ ਲੈਣ ਦੇ ਮਾਮਲੇ `ਚ ਰਾਜੇਂਦਰ ਭਾਰਤੀ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ `ਚ ਇਕ ਸਾਬਕਾ ਬੈਂਕ ਮੁਲਾਜ਼ਮ ਰਘੁਵੀਰ ਸ਼ਰਨ ਪ੍ਰਜਾਪਤੀ ਨੂੰ ਵੀ ਬਰਾਬਰ ਦੀ ਸਜ਼ਾ ਦਿੱਤੀ ਗਈ ਹੈ। ਵਿਸ਼ੇਸ਼ ਜੱਜ ਦਿਗਵਿਜੇ ਸਿੰਘ ਨੇ ਦੋਵਾਂ ਦੋਸ਼ੀਆਂ `ਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ । ਕਦੋਂ ਦਾ ਹੈ ਮਾਮਲਾ ਅਦਾਲਤ ਨੇ ਬੁੱਧਵਾਰ ਨੂੰ ਦੋਵਾਂ ਨੂੰ ਅਪਰਾਧਿਕ ਸਾਜਿ਼ਸ਼, ਧੋਖਾਦੇਹੀ, ਕੀਮਤੀ ਜ਼ਮਾਨਤਾਂ ਦੀ ਜਾਅਲਸਾਜ਼ੀ, ਧੋਖਾਦੇਹੀ ਦੇ ਮਕਸਦ ਨਾਲ ਜਾਅਲਸਾਜ਼ੀ ਅਤੇ ਜਾਅਲੀ ਦਸਤਾਵੇਜ਼ਾਂ ਨੂੰ ਅਸਲੀ ਵਜੋਂ ਵਰਤਣ ਵਰਗੇ ਗੰਭੀਰ ਦੋਸ਼ਾਂ ਹੇਠ ਦੋਸ਼ੀ ਠਹਿਰਾਇਆ ਸੀ । ਮਾਮਲਾ ਸਾਲ-1998 ਤੋਂ 2011 ਦੌਰਾਨ ਦਾ ਹੈ, ਜਿਸ `ਚ ਬੈਂਕ ਰਿਕਾਰਡ `ਚ ਹੇਰਾਫੇਰੀ ਕਰ ਕੇ ਨਾਜਾਇਜ਼ ਤੌਰ `ਤੇ ਵਿਆਜ ਭੁਗਤਾਨ ਪ੍ਰਾਪਤ ਕੀਤਾ ਗਿਆ ।

Related Post

Instagram