ਕਾਂਗਰਸ ਨੇ ਕੀਤਾ ਲੋਕ ਸਭਾ ਸਪੀਕਰ ਬਿਰਲਾ ਖਿ਼ਲਾਫ਼ ਬੇਭਰੋਸਗੀ ਮਤਾ ਪੇਸ਼
- by Jasbeer Singh
- February 10, 2026
ਕਾਂਗਰਸ ਨੇ ਕੀਤਾ ਲੋਕ ਸਭਾ ਸਪੀਕਰ ਬਿਰਲਾ ਖਿ਼ਲਾਫ਼ ਬੇਭਰੋਸਗੀ ਮਤਾ ਪੇਸ਼ ਨਵੀਂ ਦਿੱਲੀ, 10 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਖਿਲਾਫ਼ ਅੱਜ ਕਾਂਗਰਸ ਪਾਰਟੀ ਵਲੋਂ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਬੇਭਰੋਸਦਗੀ ਮਤੇ ਤੇ ਕਿੰਨੇ ਸੰਸਦ ਮੈਂਬਰਾਂ ਦੇ ਹਨ ਹਸਤਾਖਰ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਵਲੋਂ ਜੋ ਅੱਜ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ ਤੇ ਜਾਣਕਾਰੀ ਅਨੁਸਾਰ 118 ਸੰਸਦ ਮੈਂਬਰਾਂ ਵਲੋਂ ਦਸਤਖ਼ਤ ਕੀਤੇ ਗਏ ਹਨ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਅਨੁਸਾਰ ਨੋਟਿਸ ਅੱਜ ਦੁਪਹਿਰ 1:14 ਵਜੇ ਪੇਸ਼ ਕੀਤਾ ਗਿਆ ਸੀ। ਕਾਂਗਰਸ ਨੇ ਲੋਕ ਸਭਾ ਦੇ ਜਨਰਲ ਸਕੱਤਰ ਨੂੰ ਸੌਂਪਿਆ ਨੋਟਿਸ। ਕੀ ਆਖਿਆ ਗਿਆ ਹੈ ਬੇਭਰੋੋਸਗੀ ਮਤੇ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਵਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਵਿਚ ਕਿਹਾ ਗਿਆ ਹੈ ਕਿ ਭਾਰਤੀ ਦੇ ਸੰਵਿਧਾਨ ਅਨੁਸਾਰ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਲਈ ਇਕ ਮਤੇ ਦਾ ਨੋਟਿਸ, ਲੋਕ ਸਭਾ ਦੇ ਕੰਮਕਾਜ ਨੂੰ ਚਲਾਉਣ ਵਾਲੇ ਸਪੱਸ਼ਟ ਪੱਖਪਾਤੀ ਢੰਗ ਕਾਰਨ ਦਿੱਤਾ ਗਿਆ ਹੈ । ਕਈ ਮੌਕਿਆਂ `ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਜੋ ਕਿ ਸੰਸਦ ਵਿਚ ਉਨ੍ਹਾਂ ਦਾ ਮੂਲ ਲੋਕਤੰਤਰੀ ਅਧਿਕਾਰ ਹੈ। ਜਦਕਿ ਬਿਰਲਾ ਨੇ ਜਨਰਲ ਸਕੱਤਰ ਨੂੰ ਨੋਟਿਸ ਦੀ ਜਾਂਚ ਦੇ ਹੁਕਮ ਦਿੱਤੇ।
