ਸ਼੍ਰੀ ਕਾਲੀ ਮਾਤਾ ਮੰਦਰ ਦਾ ਨਿਰਮਾਣ ਜਲਦ ਹੋਵੇਗਾ ਪੂਰਾ : ਹਰਪਾਲ ਜੁਨੇਜਾ ਪਟਿਆਲਾ, 23 ਜੂਨ 2026 : ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸ਼੍ਰੀ ਕਾਲੀ ਮਾਤਾ ਮੰਦਿਰ ਜੀ ਦਾ ਜੋ ਨਿਰਮਾਣ ਤੇਜ ਰਫਤਾਰ ਨਾਲ ਚਾਲ ਰਿਹਾ ਹੈ। ਇਸ ਦੇ ਸਬੰਧ ਵਿਚ ਹਰਪਾਲ ਜੁਨੇਜਾ ਚੇਅਰਮੈਨ ਪੀ. ਆਰ. ਟੀ. ਸੀ. ਨੇ ਐੱਸ. ਡੀ. ਕੇ. ਐੱਸ ਸਭਾ ਦੇ ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਨਾਲ ਦੌਰਾ ਕੀਤਾ । ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਉਸਾਰੀ ਦਾ ਕੰਮ ਬਹੁਤ ਤੇਜੀ ਅਤੇ ਆਧੁਨਿਕ ਤਰੀਕੇ ਨਾਲ ਚਲ ਰਿਹਾ ਹੈ ਅਤੇ ਜਲਦ ਸੰਗਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮਾਤਾ ਦੇ ਦਰਸ਼ਨ ਕਰਨ ਲਈ ਬੜੀ ਆਸਥਾ ਦੇ ਨਾਲ ਸੰਗਤ ਆਉਂਦੀਆਂ ਹਨ। ਇਸ ਮੌਕੇ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕੇ ਪੰਜਾਬ ਦੇ ਮੁਖ ਮੰਤਰੀ ਜੀ ਨੇ ਜੋ ਮੰਦਿਰ ਦੇ ਨਿਰਮਾਣ ਲਈ ਉਪਰਾਲਾ ਕੀਤਾ ਹੈ ਉਹ ਰਹਿੰਦੀ ਦੁਨੀਆਂ ਤਕ ਸੰਗਤਾਂ ਯਾਦ ਰੱਖਣਗੀਆਂ। ਇਸ ਤੋਂ ਪਹਿਲਾਂ ਬਾਕੀ ਸਰਕਾਰਾਂ ਨੇ ਸਿਰਫ ਵਾਅਦੇ ਹੀ ਕੀਤੇ ਸਨ ਪਰ ਮਾਨ ਸਰਕਾਰ ਨੇ ਜੋ ਕਿਹਾ ਉਹ ਕੀਤਾ, ਜਿਸ ਦਾ ਸਾਰਾ ਸਮਾਜ ਧੰਨਵਾਦੀ ਹੈ । ਇਸ ਮੌਕੇ ਸਭਾ ਦੇ ਅਹੁਦੇਦਾਰ ਸੰਜੇ ਸਿੰਗਲਾ, ਦੇਵੀ ਦਾਸ ਗੋਇਲ, ਰਾਜੀਵ ਗੋਇਲ , ਕੁਲਦੀਪ ਗਰਗ, ਵਿਜੈ ਗੋਇਲ ਉਰਮਿਲਾ ਪੁਰੀ, ਨੀਨਾ ਗੁਪਤਾ, ਪਵਨ ਗੋਇਲ, ਰਾਜੇਸ਼ ਸਿੰਗਲਾ ਹਾਜਰ ਸਨ।
