
ਕੋਰੋਨਾ ਪਾਜੀਟਿਵ 4300 ਤੋ਼ ਵਧ ਤੇ ਮੌਤ ਤੇ ਘਾਟ ਉਤਰੇ ਵਿਅਕਤੀਆਂ ਦੀ ਗਿਣਤੀ 43
- by Jasbeer Singh
- June 4, 2025

ਕੋਰੋਨਾ ਪਾਜੀਟਿਵ 4300 ਤੋ਼ ਵਧ ਤੇ ਮੌਤ ਤੇ ਘਾਟ ਉਤਰੇ ਵਿਅਕਤੀਆਂ ਦੀ ਗਿਣਤੀ 43 ਨਵੀਂ ਦਿੱਲੀ, 4 ਜੂਨ 2025 : ਨਾ ਮੁਰਾਦ ਬਿਮਾਰੀ ਕੋਵਿਡ 19 ਦੇ ਨਾਮ ਨਾਲ ਜਾਣੀ ਜਾਣ ਵਾਲੀ ਕੋਰੋਨਾ ਬਿਮਾਰੀ ਦੇ ਮੁੜ 2025 ਵਿਚ ਭਾਰਤ ਦੇਸ਼ ਵਿਚ ਸ਼ੁਰੂ ਹੋਣ ਨਾਲ ਜਿਥੇ ਹੁਣ ਤੱਕ 43 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਉਥੇ ਕੋਰੋਨਾ ਪੀੜ੍ਹਤਾਂ ਜਿਨ੍ਹਾਂ ਦਾ ਕੋਰੋਨਾ ਪਾਜੀਟਿਵ ਹੋਣ ਤੇ ਇਲਾਜ ਕੀਤਾ ਜਾ ਰਿਹਾ ਹੈ ਦੀ ਗਿਣਤੀ ਵਧਦੀ ਵਧੀ 4300 ਤੋਂ ਉਪਰ ਹੋ ਚੁੱਕੀ ਹੈ।ਕੋਰੋਨਾ ਪਾਜੀਟਿਵ ਵਿਅਕਤੀਆਂ ਦੀ ਗਿਣਤੀ ਦੇ ਵਧਣ ਦੀ ਗੱਲ ਕੀਤੀ ਜਾਵੇ ਤਾਂ ਮੰਗਲਵਾਰ 3 ਜੂਨ 2025 ਨੂੰ 300 ਮਾਮਲੇ ਸਾਹਮਣੇ ਆਏ ਹਨ।ਜਿਸਦੇ ਚਲਦਿਆਂ ਕੇਰਲ ਵਿਚ 1373 ਸਰਗਰਮ ਮਾਮਲੇ ਆਏ ਹਨ ਜਦੋਂ ਕਿ 510 ਮਾਮਲੇ ਸਿਰਫ਼ ਮਹਾਰਾਸ਼ਟਰ ਤੋਂ ਸਾਹਮਣੇ ਅਏ ਹਨ।ਭਾਰਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਵਧਦੀ ਗਿਣਤੀ ਦੇ ਚਲਦਿਆਂ ਕਈ ਸੂਬਿਆਂ ਦੀਆਂ ਸਟੇਟ ਸਰਕਾਰਾਂ ਵਲੋਂ ਪਹਿਲਾਂ ਵਾਂਗ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ, ਜਿਸ ਵਿਚ ਹਿਮਾਚਲ ਵੀ ਸ਼ਾਮਲ ਹੈ।ਕਿਉ਼ਕਿ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਚਲਦਿਆਂ ਜਨਵਰੀ 2025 ਤੋਂ ਭਾਰਤ ਦੇਸ਼ ਵਿਚ 44 ਮੌਤ ਹੋਈਆਂ ਹਨ।