ਔਰਤਾਂ `ਤੇ ਅਪਮਾਨਜਨਕ ਟਿੱਪਣੀ ਦਾ ਮਾਮਲੇ ਵਿਚ ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ
- by Admin
- December 11, 2025
ਔਰਤਾਂ `ਤੇ ਅਪਮਾਨਜਨਕ ਟਿੱਪਣੀ ਦਾ ਮਾਮਲੇ ਵਿਚ ਅਦਾਲਤ ਨੇ ਮਨਜ਼ੂਰ ਕੀਤੀ ਪਟੀਸ਼ਨ ਮਥੁਰਾ, 11 ਦਸੰਬਰ 2025 : ਔਰਤਾਂ ਬਾਰੇ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿਚ ਪ੍ਰਸਿੱਧ ਕਥਾਵਾਚਕ ਅਨਿਰੁੱਧਾਚਾਰੀਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਮਥੁਰਾ ਦੀ ਇਕ ਅਦਾਲਤ ਵਿਚ ਉਸ ਵਿਰੁੱਧ ਸਿ਼ਕਾਇਤ ਦਰਜ ਕਰਵਾਈ ਗਈ ਸੀ। ਅਖਿਲ ਭਾਰਤ ਹਿੰਦੂ ਮਹਾਸਭਾ, ਆਗਰਾ ਦੀ ਜ਼ਿਲਾ ਪ੍ਰਧਾਨ ਮੀਰਾ ਰਾਠੌਰ ਵੱਲੋਂ ਦਾਇਰ ਦੀ ਗਈ ਇਸ ਪਟੀਸ਼ਨ ਨੂੰ ਅਦਾਲਤ ਨੇ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ। ਅਦਾਲਤ ਕਰੇਗੀ ਹੁਣ 1 ਜਨਵਰੀ ਨੂੰ ਸੁਣਵਾਈ ਹੁਣ ਅਦਾਲਤ ਇਸ ਮਾਮਲੇ ਵਿਚ 1 ਜਨਵਰੀ ਨੂੰ ਬਿਆਨ ਦਰਜ ਕਰੇਗੀ । ਦੱਸਣਯੋਗ ਹੈ ਕਿ ਇਹ ਮਾਮਲਾ ਅਕਤੂਬਰ `ਚ ਸ਼ੁਰੂ ਹੋਇਆ ਸੀ। ਅਨਿਰੁੱਧਾਚਾਰੀਆ ਦੀ ਇਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਸੀ। ਉਸਨੇ ਕਥਿਤ ਤੌਰ `ਤੇ ਧੀਆਂ ਅਤੇ ਔਰਤਾਂ ਬਾਰੇ ਅਪਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਵੀਡੀਓ ਦੇ ਵਾਇਰਲ ਹੁੰਦਿਆਂ ਹੀ ਦੇਸ਼ ਭਰ ਵਿਚ ਹੰਗਾਮਾ ਮਚ ਗਿਆ ਸੀ ।
