post

Jasbeer Singh

(Chief Editor)

Punjab

ਅਦਾਲਤ ਨੇ ਦਿੱਤਾ ਬਿਲਡਰ ਅਜੇ ਸਹਿਗਲ ਦਾ 27 ਤੱਕ ਦਾ ਰਿਮਾਂਡ

post-img

ਅਦਾਲਤ ਨੇ ਦਿੱਤਾ ਬਿਲਡਰ ਅਜੇ ਸਹਿਗਲ ਦਾ 27 ਤੱਕ ਦਾ ਰਿਮਾਂਡ ਮੋਹਾਲੀ, 23 ਮਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਅਦਾਲਤ ਵਲੋਂ ਬਿਲਡਰ ਅਜੇ ਸਹਿਗਲ ਦਾ 27 ਤੱਕ ਦਾ ਰਿਮਾਂਡ ਦਿੱਤਾ ਗਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਈ. ਡੀ. ਜਿਸ ਵਲੋਂ ਬੀਤੇ ਦਿਨੀਂ ਗਮਾਡਾ ਦੇ ਪੰਜ ਮੈਂਬਰੀ ਸਟਾਫ਼ ਨੂੰ ਤਲਬ ਕੀਤਾ ਗਿਆ ਸੀ ਅਤੇ ਇੰਡੀਅਨ ਕੋਆਪ੍ਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਨੂੰ ਵੀ ਤਲਬ ਕੀਤਾ ਸੀ ਇਸ ਦੌਰਾਨ ਈ. ਡੀ. ਨੇ ਗਮਾਡਾ ਟੀਮ ਨੂੰ ਤਾਂ ਵਾਪਸ ਭੇਜ ਦਿੱਤਾ ਸੀ ਪਰ ਬਿਲਡਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਈ. ਡੀ. ਨੇ 8 ਮਈ ਨੂੰ ਮੁਹਾਲੀ ਦੇ ਤਿੰਨ ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ । ਮਨੀ ਲਾਂਡਰਿੰਗ ਦੇ ਮਾਮਲੇ ’ਚ ਮੁਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ ਤੇ ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤੇ ਸੀ. ਐੱਲ. ਯੂ. ’ਚ ਕਥਿਤ ਬੇਨਿਯਮੀਆਂ ਦੀ ਜਾਂਚ ਈ ਡੀ ਨੇ ਵਿੱਢੀ ਹੋਈ ਹੈ । ਈ. ਡੀ. ਕਰ ਰਹੀ ਹੈ ਸਮੁੱਚੇ ਕਾਗਜ਼ਾਤਾਂਦੀ ਜਾਂਚ ਇਸ ਵਿੱਚ ਮੁੱਖ ਤੌਰ ’ਤੇ ਰੀਅਲ ਅਸਟੇਟ ਪ੍ਰੋਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ’ਤੇ ਵੀ ਉਂਗਲ ਉੱਠ ਰਹੀ ਹੈ। ਇੰਡੀਅਨ ਕੋਆਪਰੇਟਿਵ ਹਾਊਸਿੰਗ ਬਿਲਡਿੰਗ ਸੁਸਾਇਟੀ (ਸਨਟੈਕ ਸਿਟੀ ਦੇ ਪ੍ਰਮੋਟਰ) ਦੇ ਅਹੁਦੇਦਾਰ ਅਜੇ ਸਹਿਗਲ ਤੇ ਸੁਰੇਸ਼ ਕੁਮਾਰ ਬਜਾਜ, ਅਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਧੀਰ ਕੰਸਟਰੱਕਸ਼ਨ ਜਿਸ ਦੇ ਪ੍ਰਮੋਟਰ ਗੌਰਵ ਧੀਰ ਹਨ ਸਮੇਤ ਕਥਿਤ ਵਿਚੋਲੇ ਨਿਤਿਨ ਗੋਹਿਲ ਲਈ ਹੁਣ ਰਾਹ ਹੁਣ ਸੌਖੇ ਨਹੀਂ । ਈ. ਡੀ. ਵੱਲੋਂ ਲਾਇਸੈਂਸਾਂ ਅਤੇ ਪ੍ਰਵਾਨਗੀਆਂ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਦੀ ਘੋਖ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰੋਜੈਕਟਾਂ ’ਤੇ ਪਹਿਲਾਂ ਹੀ ਮੁਹਾਲੀ ਜ਼ਿਲ੍ਹੇ ’ਚ ਪੁਲਸ ਕੇਸ ਦਰਜ ਹਨ ।

Related Post

Instagram