ਰਾਜ ਚੋਣ ਕਮਿਸ਼ਨ ਨੇ ਹਰਪ੍ਰੀਤ ਜੱਗੀ ਨੂੰ ਕੀਤਾ ਪੁਲਸ ਅਬਜ਼ਰਬਰ ਫਾਜ਼ਿਲਕਾ ਨਿਯੁਕਤ ਫਾਜਿਲਕਾ, 23 ਮਈ 2026 : ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਆਈ. ਪੀ. ਐਸ. ਅਧਿਕਾਰੀ ਹਰਪ੍ਰੀਤ ਸਿੰਘ ਜੱਗੀ ਨੂੰ ਪੁਲਸ ਆਬਜਰਵਰ ਨਿਯੁਕਤ ਕੀਤੇ ਜਾਣ ਦਾ ਸਮਾਚਾਰ ਹੈ। ਕਿਸ ਕਾਰਨ ਕੀਤਾ ਗਿਆ ਹੈ ਪੁਲਸ ਆਬਜਰਵਰ ਨਿਯੁਕਤ ਮਿਲੀ ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਸ. ਹਰਪ੍ਰੀਤ ਸਿੰਘ ਜੱਗੀ ਆਈ. ਪੀ. ਐਸ., ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਸ ਅਬਜਰਵਰ ਫਿਰੋਜ਼ਪੁਰ-ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ । ਨਿਯੁਕਤੀ ਦੇ ਨਾਲ-ਨਾਲ ਕੰਟੈਕਟ ਨੰਬਰ ਤੇ ਈਮੇਲ ਵੀ ਕੀਤੀ ਜਾਰੀ ਉਨ੍ਹਾਂ ਦਾ ਲੋਕਲ ਕੰਟੈਕਟ ਨੰਬਰ 98144-32144 ਹੈ ਅਤੇ ਈਮੇਲ ਆਈ ਡੀ. Harpreet.singh144@punjabpolice.gov.in. ਹੈ । ਹਰਪ੍ਰੀਤ ਸਿੰਘ ਜੱਗੀ ਵਲੋਂ ਜ਼ਿਲ੍ਹੇ ਦੇ ਸਮੁੱਚੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਗਈ ਹੈ ।
