
ਪਟਿਆਲਾ ਪੁਲਸ ਦੀ ਵੱਡੀ ਕਾਰਵਾਈ-ਸਮਾਣਾ ਅਤੇ ਪਾਤੜਾਂ ਦੇ ਇਲਾਕਿਆਂ ਵਿਚ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 1440 ਲੀਟਰ
- by Jasbeer Singh
- March 24, 2024

ਪਟਿਆਲਾ, 24 ਮਾਰਚ (ਜਸਬੀਰ):ਸੰਗਰੂਰ ਜਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪਟਿਆਲਾ ਪੁਲਸ ਨੇ ਨਾਜਾਇਜ਼ ਸ਼ਰਾਬ ਕਸੀਦ ਕੇ ਵੇਚਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਸਮਾਣਾ ਅਤੇ ਪਾਤੜਾਂ ਦੇ ਇਲਾਕਿਆਂ ਵਿਚ ਪੁਲਸ ਨੇ ਵੱਡਾ ਐਕਸ਼ਨ ਕੀਤਾ। ਪੁਲਸ ਨੇ ਪੁਲਸ ਨੇ ਇਸ ਮਾਮਲੇ ਵਿਚ ਸੱਤ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ 1440 ਲੀਟਰ ਲਾਹਣ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਕਸੀਦ ਦੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਐਸ.ਐਸ.ਪੀ. ਨੇ ਅਧਿਕਾਰੀਆਂ ਅਤੇ ਥਾਣਾ ਮੁੱਖੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜਿਹੜੇ ਵੀ ਥਾਣਾ ਮੁੱਖੀ ਦੇ ਇਲਾਕੇ ਵਿਚ ਨਾਜਾਇਜ਼ ਸ਼ਰਾਬ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤੇਈਪੁਰ ਮਾਮਲੇ ਵਿਚ ਪਹਿਲਾਂ ਥਾਣਾ ਸ਼ੁਤਰਾਣਾ ਦੇ ਐਸ.ਐਚ.ਓ. ਯਸ਼ਪਾਲ ਸ਼ਰਮਾ ਅਤੇ ਚੌਂਕੀ ਇੰਚਾਰਜ ਮਵੀ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਹ ਚੈਕਿੰਗ ਲਗਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਹੁਣ ਤੱਕ ਸਭ ਤੋਂ ਵੱਡੀ ਕਾਰਵਾਈਆਂ ਕੀਤੀਆਂ ਹਨ ਅਤੇ ਪਟਿਆਲਾ ਪੁਲਸ ਨੇ ਕਮਰਸ਼ੀਅਲ ਨਸ਼ਾ ਤਸਕਰੀ ਦੀਆਂ ਪੰਜਾਬ ਭਰ ਵਿਚੋਂ ਵੱਡੀਆਂ ਰਿਕਵਰੀਆਂ ਕੀਤੀਆਂ ਹਨ।