ਕਰੋੜਾਂ ਦੀ ਜੀ. ਐੱਸ. ਟੀ. ਚੋਰੀ ਕਰਨ 'ਤੇ ਮੌਕੇ `ਤੇ ਕਰੋੜਾਂ ਜਮ੍ਹਾ : ਚੀਮਾ
- by Admin
- September 9, 2026
ਕਰੋੜਾਂ ਦੀ ਜੀ. ਐੱਸ. ਟੀ. ਚੋਰੀ ਕਰਨ 'ਤੇ ਮੌਕੇ `ਤੇ ਕਰੋੜਾਂ ਜਮ੍ਹਾ : ਚੀਮਾ
ਚੰਡੀਗੜ੍ਹ, 9 ਸਤੰਬਰ 2026 : ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਚੀਮਾ ਨੇ ਦੱਸਿਆ ਕਿ ਕਰੋੜਾਂ ਦੀ ਜੀ. ਐਸ. ਟੀ. (G. S. T.) ਚੋਰੀ ਮਾਮਲੇ ਵਿਚ ਮੌਕੇ 'ਤੇ ਹੀ 9 ਕਰੋੜ 50 ਲੱਖ ਜਮ੍ਹਾ ਕਰਵਾਏ ਗਏ ਹਨ ।
ਕਿੰਨੇ ਕਰੋੜ ਕਰਵਾਏ ਗਏ ਹਨ ਜਮ੍ਹਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਕਰ ਚੋਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਬੀਤੇ ਦਿਨੀਂ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਸਥਿਤ ਇਕ ਫਰਮ ਕੋਲੋਂ ਜੀ. ਐਸ. ਟੀ. ਚੋਰੀ ਕੀਤੀ ਜਾ ਰਹੀ ਸੀ ਦੇ ਚਲਦਿਆਂ 9. 50 ਕਰੋੜ ਰੁਪਏ ਮੌਕੇ 'ਤੇ ਹੀ ਜਮ੍ਹਾ ਕਰਵਾਏ ਗਏ ਹਨ । ਦੱਸਣਯੋਗ ਹੈ ਕਿ ਫਰਮ ਵਲੋਂ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦੇ ਕਥਿਤ ਗਲਤ ਦਾਅਵੇ ਦਾ ਪਰਦਾਫਾਸ਼ ਕੀਤਾ ਹੈ ।
ਕੀ ਦੱਸਿਆ ਵਿੱਤ ਮੰਤਰੀ ਚੀਮਾ ਨੇ
ਚੀਮਾ ਨੇ ਦੱਸਿਆ ਕਿ ਪੰਜਾਬ ਕਰ ਵਿਭਾਗ (Punjab Tax Department) ਨੇ ਮੈਸਰਜ਼ ਜਗਤ ਮੈਟਲਜ਼ ਪ੍ਰਾ. ਲਿ. ਖਿਲਾਫ ਖੁਫੀਆ ਸੂਚਨਾਵਾਂ ਅਤੇ ਡੇਟਾ ਵਿਸ਼ਲੇਸ਼ਣ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਸੀ । ਵਿਭਾਗੀ ਅਧਿਕਾਰੀਆਂ ਨੇ ਪਾਇਆ ਕਿ ਕੰਪਨੀ ਵਲੋਂ ਲੱਗਭਗ 22:53 ਕਰੋੜ ਰੁਪਏ ਦੇ ਆਈ. ਟੀ. ਸੀ. ਦਾ ਦਾਅਵਾ ਕੀਤਾ ਗਿਆ ਸੀ । ਜਾਂਚ 'ਚ ਸਾਹਮਣੇ ਆਇਆ ਕਿ ਇਨ੍ਹਾਂ ਦਾਅਵਿਆਂ ਦਾ ਸੰਬੰਧ ਅਜਿਹੇ ਸਪਲਾਇਰਾਂ ਨਾਲ ਸੀ, ਜਿਨ੍ਹਾਂ ਦੇ ਜੀ. ਐੱਸ. ਟੀ. ਰਜਿਸਟ੍ਰੇਸ਼ਨ ਸੰਬੰਧਤ ਅਧਿਕਾਰੀਆਂ ਵਲੋਂ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਸਨ ।
ਵਿਭਾਗ ਕਰ ਰਿਹਾ ਹੈ ਬਾਕੀ ਦੇਣਦਾਰੀ ਦੀ ਵਸੂਲੀ ਲਈ ਕਾਰਵਾਈ
ਚੀਮਾ ਨੇ ਕਿਹਾ ਕਿ ਡੂੰਘਾਈ ਨਾਲ ਸਮੀਖਿਆ ਦੇ ਆਧਾਰ 'ਤੇ ਕਰ ਵਿਭਾਗ ਦੀਆਂ ਟੀਮਾਂ ਨੇ 7 ਸਤੰਬਰ ਨੂੰ ਮੰਡੀ ਗੋਬਿੰਦਗੜ੍ਹ ਸਥਿਤ ਫਰਮ ਦੇ ਵਪਾਰਕ ਅਹਾਤੇ 'ਚ ਨਿਰੀਖਣ ਅਤੇ ਤਲਾਸ਼ੀ ਮੁਹਿੰਮ ਚਲਾਈ । ਇਸ ਦੌਰਾਨ ਸੰਬੰਧਤ ਧਿਰ ਨੇ 9.50 ਕਰੋੜ ਰੁਪਏ ਐੱਸ. ਜੀ. ਐੱਸ. ਟੀ. ਦੇ ਰੂਪ 'ਚ ਮੌਕੇ 'ਤੇ ਹੀ ਜਮ੍ਹਾ ਕਰਵਾਏ । ਕੁੱਲ ਕਰ ਚੋਰੀ ਦੀ ਰਾਸ਼ੀ 22.53 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਵਿਭਾਗ ਬਾਕੀ ਦੇਣਦਾਰੀ ਦੀ ਵਸੂਲੀ ਲਈ ਕਾਰਵਾਈ ਜਾਰੀ ਰੱਖੇ ਹੋਏ ਹੈ ।
