post

Jasbeer Singh

(Chief Editor)

Patiala News

ਦਰੱਖ਼ਤ ਦਾ ਟਾਹਣਾ ਡਿੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ

post-img

ਇੱਥੇ ਬਿਜਲੀ ਸਪਲਾਈ ਠੀਕ ਕਰਨ ਵੇਲੇ ਦਰੱਖ਼ਤ ਦਾ ਟਾਹਣਾ ਡਿੱਗਣ ਕਾਰਨ ਇੱਕ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ। ਮੁਲਾਜ਼ਮ ਦੀ ਪਛਾਣ ਥਾਣਾ ਸਦਰ ਪਟਿਆਲਾ ਦੇ ਪਿੰਡ ਸ਼ੰਕਰਪੁਰ ਵਾਸੀ ਮਲਕੀਤ ਸਿੰਘ (35) ਵਜੋਂ ਹੋਈ। ਝੱਖੜ ਕਾਰਨ ਰਾਜਪੁਰਾ ਰੋਡ ’ਤੇ ਸਥਿਤ ਪਿੰਡ ਕੌਲੀ ਦੇ ਨੇੜੇ ਦਰੱਖਤ ਦਾ ਇੱਕ ਟਾਹਣਾ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਿਆ ਸੀ। ਇਸ ਦੌਰਾਨ ਬਿਜਲੀ ਮੁਲਾਜ਼ਮ ਪੌੜੀ ਦੇ ਸਹਾਰੇ ਉਪਰ ਜਾ ਕੇ ਜਦੋਂ ਬਿਜਲੀ ਦੀਆਂ ਤਾਰਾਂ ’ਚ ਉਲਝੇ ਇਸ ਟਾਹਣੇ ਨੂੰ ਹਟਾ ਰਹੇ ਸਨ ਤਾਂ ਹੇਠਾਂ ਪੌੜੀ ਫੜ ਕੇ ਖੜ੍ਹੇ ਮਲਕੀਤ ਸਿੰਘ ਉੱਪਰ ਆ ਡਿੱਗਿਆ ਜਿਸ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਤੇ ਉਥੇ ਉਸ ਦੀ ਮੌਤ ਹੋ ਗਈ।

Related Post