post

Admin

(Chief Editor)

National

ਦਿੱਲੀ-ਬਰੇਲੀ: ਸੜਕ ਹਾਦਸੇ ਵਿੱਚ 3 ਹਲਾਕ; 49 ਜ਼ਖਮੀ

post-img

ਦਿੱਲੀ-ਬਰੇਲੀ: ਸੜਕ ਹਾਦਸੇ ਵਿੱਚ 3 ਹਲਾਕ; 49 ਜ਼ਖਮੀ ਰਾਮਪੁਰ, 22 ਜੁਲਾਈ : ਦਿੱਲੀ-ਬਰੇਲੀ ਮਾਰਗ ’ਤੇ ਅੱਜ ਦੋ ਬੱਸਾਂ ਵਿਚਾਲੇ ਆਹਮੋ-ਸਾਹਮਣੀ ਟੱਕਰ ਵਿਚ ਤਿੰਨ ਸਵਾਰੀਆਂ ਹਲਾਕ ਹੋ ਗਈਆਂ ਤੇ 49 ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਇਕ ਨਿੱਜੀ ਕੰਪਨੀ ਬੱਸ ਹਰਿਦੁਆਰ ਤੋਂ ਜਾ ਰਹੀ ਸੀ ਜਦਕਿ ਉੱਤਰ ਪ੍ਰਦੇਸ਼ ਦੀ ਬੱਸ ਬਰੇਲੀ ਤੋਂ ਦਿੱਲੀ ਜਾ ਰਹੀ ਸੀ। ਇਹ ਜਾਣਕਾਰੀ ਮਿਲੀ ਹੈ ਕਿ ਨਿੱਜੀ ਕੰਪਨੀ ਦੀ ਬੱਸ ਦੂਜੇ ਵਾਹਨ ਨੂੰ ਓਵਰਟੇਕ ਕਰਦਿਆਂ ਸੰਤੁਲਨ ਗਵਾ ਬੈਠੀ ਤੇ ਅੱਗੇ ਆ ਰਹੀ ਬੱਸ ਨਾਲ ਸਿੱਧੀ ਟਕਰਾ ਗਈ। ਇਸ ਦੌਰਾਨ ਰਾਹਗੀਰਾਂ ਤੇ ਨੇੜਲੇ ਪਿੰਡ ਵਾਸੀਆਂ ਨੇ ਆ ਕੇ ਰਾਹਤ ਕਾਰਜ ਆਰੰਭੇ। ਇਸ ਤੋਂ ਬਾਅਦ ਪੁਲੀਸ ਟੀਮ ਪੁੱਜੀ ਤੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ।

Related Post

Instagram