post

Admin

(Chief Editor)

National

ਦਿੱਲੀ ਹਾਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਝਟਕਾ

post-img

ਦਿੱਲੀ ਹਾਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਝਟਕਾ ਨਵੀਂ ਦਿੱਲੀ, 25 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ ਵਲੋਂ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਇਕ ਮਾਮਲੇ ਵਿਚ ਅਹਿਮ ਫ਼ੈਸਲਾ ਲਏ ਜਾਣ ਦਾ ਸਮਾਚਾਰ ਹੈ। ਅਦਾਲਤ ਨੇ ਕੀਤਾ ਐਫ. ਆਈ. ਆਰ. ਰੱਦ ਕਰਨ ਤੋਂ ਇਨਕਾਰ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਮੰਗਲਵਾਰ ਵੱਡਾ ਝਟਕਾ ਲੱਗਾ । ਦਿੱਲੀ ਹਾਈ ਕੋਰਟ ਨੇ ਸੀ. ਬੀ. ਆਈ. ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ `ਜ਼ਮੀਨ ਦੇ ਬਦਲੇ ਨੌਕਰੀ` ਮਾਮਲੇ `ਚ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ । ਜ਼ਮੀਨ ਦੇ ਬਦਲੇ ਨੌਕਰੀ` ਮਾਮਲੇ `ਚ ਪਟੀਸ਼ਨ ਰੱਦ ਜਸਟਿਸ਼ ਰਵਿੰਦਰ ਡੁਡੇਜਾ ਨੇ ਸਾਬਕਾ ਰੇਲ ਮੰਤਰੀ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਇਸ `ਚ 2022, 2023 ਤੇ 2024 `ਚ ਦਾਇਰ 3 ਚਾਰਜਸ਼ੀਟਾਂ `ਤੇ ਬਾਅਦ`ਚ ਨੋਟਿਸ ਲੈਣ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ . ਇਹ ਕਥਿਤ ਮਾਮਲਾ ਲਾਲੂ ਪ੍ਰਸਾਦ ਦੇ ਰੇਲ ਮੰਤਰੀ ਹੁੰਦਿਆਂ 2004 ਤੋਂ 2009 ਦੌਰਾਨ ਮੱਧ ਪ੍ਰਦੇਸ਼ ਦੇ ਜਬਲਪੁਰ `ਚ ਭਾਰਤੀ ਰੇਲਵੇ ਦੇ ਪੱਛਮੀ ਕੇਂਦਰੀ ਜ਼ੋਨ `ਚ ਕੀਤੀਆਂ ਗਈਆਂ ਗਰੁੱਪ- ਡੀ ਦੀਆਂ ਨਿਯੁਕਤੀਆਂ ਨਾਲ ਸਬੰਧਤ ਹੈ ।

Related Post

Instagram