post

Admin

(Chief Editor)

National

ਹਾਈਕੋਰਟ ਦੇ ਹੁਕਮਾਂ 'ਤੇ ਜੰਤਰ ਮੰਤਰ ਤੋਂ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਦਿੱਲੀ ਪੁਲਸ

post-img

ਹਾਈਕੋਰਟ ਦੇ ਹੁਕਮਾਂ 'ਤੇ ਜੰਤਰ ਮੰਤਰ ਤੋਂ ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਦਿੱਲੀ ਪੁਲਸ

ਨਵੀਂ ਦਿੱਲੀ, 18 ਜੁਲਾਈ 2026 : ਨਵੀਂ ਦਿੱਲੀ (New Delhi) ਵਿਖੇ ਜੰਤਰ-ਮੰਤਰ ਤੇ ਧਰਨੇ ਤੇ ਬੈਠੇ ਸੋਨਮ ਵਾਂਗਚੁੱਕ (Sonam Wangchuk) ਨੂੰ ਦਿੱਲੀ ਪੁਲਸ ਵਲੋਂ ਚੁੱਕ ਕੇ ਹਸਪਤਾਲ ਲਿਜਾਏ ਜਾਣ ਦਾ ਸਮਾਚਾਰ ਹੈ ।

ਕਿੰਨੇ ਦਿਨਾਂ ਤੋਂ ਭੁੱਖ ਹੜ੍ਹਤਾਲ 'ਤੇ ਬੈਠੇ ਸੀ ਵਾਂਗਚੁੱਕ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਜੰਤਰ-ਮੰਤਰ (Jantar Mantar) `ਤੇ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ `ਤੇ ਬੈਠੇ ਸੋਨਮ ਵਾਂਗਚੁਕ ਜਿਨ੍ਹਾਂ ਨੂੰ ਦਿੱਲੀ ਪੁਲਸ ਨੇ ਅੱਜ ਸਵੇਰੇ ਹਸਪਤਾਲ (Hospital) ਪਹੁੰਚਾਇਆ ਹੈ ਜਾਣਕਾਰੀ ਮੁਤਾਬਕ ਅਜਿਹਾ ਦਿੱਲੀ ਪੁਲਸ ਵਲੋਂ ਹਾਈਕੋਰਟ ਦੇ ਹੁਕਮਾਂ ਤੇ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ `ਕਾਕਰੋਚ ਜਨਤਾ ਪਾਰਟੀ` (ਸੀ. ਜੇ. ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਸੀ ਕਿ ਜੰਤਰ-ਮੰਤਰ `ਤੇ ਚੱਲ ਰਹੇ ਪ੍ਰਦਰਸ਼ਨ ਦੌਰਾਨ ਕੁਝ ਲੋਕਾਂ ਨੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ `ਤੇ ਹਮਲਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ।

ਵਾਂਗਚੁੱਕ ਦੇ ਭੁੱਖ ਹੜ੍ਹਤਾਲ ਤੇ ਬੈਠਣ ਪਿੱਛੇ ਕੀ ਹੈ ਮੁੱਖ ਕਾਰਨ

ਉਨ੍ਹਾਂ ਅਨੁਸਾਰ, ਵਾਂਗਚੁਕ `ਤੇ ਪੱਥਰ ਸੁੱਟਿਆ ਗਿਆ ਸੀ, ਪਰ ਉਹ ਜ਼ਖ਼ਮੀ ਨਹੀਂ ਹੋਏ । ਸ਼ੁੱਕਰਵਾਰ ਦੇਰ ਰਾਤ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵਿੱਚ ਦੀਪਕੇ ਨੇ ਕਿਹਾ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ਵਿੱਚ ਵਿਘਨ ਪਾਉਣ ਲਈ ਲੋਕਾਂ ਨੂੰ ਭੇਜਿਆ ਜਾਵੇਗਾ । ਉਸਨੂੰ ਇਹ ਜਾਣਕਾਰੀ ਪੁਲਿਸ ਦੇ ਇੱਕ ਅੰਦਰੂਨੀ ਸੂਤਰ ਤੋਂ ਮਿਲੀ ਸੀ । ਦੀਪਕੇ ਨੇ ਅੱਗੇ ਕਿਹਾ ਕਿ ਜੇਕਰ ਵਾਂਗਚੁਕ ਨਾਲ ਕੁਝ ਵੀ ਹੁੰਦਾ ਹੈ ਤਾਂ ਸਰਕਾਰ ਨੂੰ ਜਿ਼ੰਮੇਵਾਰ ਠਹਿਰਾਇਆ ਜਾਵੇਗਾ । ਪੇਪਰ ਲੀਕ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਕਈ ਮੰਗਾਂ ਨੂੰ ਲੈ ਕੇ ਵਾਂਗਚੁਕ ਭੁੱਖ ਹੜਤਾਲ `ਤੇ ਹਨ ।

Related Post

Instagram