
ਟੌਹੜਾ ਇੰਸਟੀਚਿਊਟ ਵਿਖੇ ਡਾਇਰੈਕਟਰ ਸੁਖਦੇਵ ਸਿੰਘ ਨੇ ਕਾਰਜਭਾਰ ਸੰਭਾਲਿਆ
- by Jasbeer Singh
- February 7, 2025

ਟੌਹੜਾ ਇੰਸਟੀਚਿਊਟ ਵਿਖੇ ਡਾਇਰੈਕਟਰ ਸੁਖਦੇਵ ਸਿੰਘ ਨੇ ਕਾਰਜਭਾਰ ਸੰਭਾਲਿਆ ਪੋ੍ਰ. ਬਡੂੰਗਰ ਸਮੇਤ ਸਮੂਹ ਸਟਾਫ ਮੈਂਬਰਾਂ ਨੇ ਕੀਤਾ ਸਵਾਗਤ ਬਹਾਦਰਗੜ੍ਹ/ਪਟਿਆਲਾ 7 ਫਰਵਰੀ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਵਿਖੇ ਡਾਇਰੈਕਟਰ ਡਾ. ਚਮਕੌਰ ਸਿੰਘ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਨਵੇਂ ਡਾਇਰੈਕਟਰ ਵਜੋਂ ਸ. ਸੁਖਦੇਵ ਸਿੰਘ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਹੈ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਮੂਹ ਸਟਾਫ ਮੈਂਬਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲੱਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਿ੍ਰਤਪਾਲ ਸਿੰਘ, ਸਹਾਇਕ ਪ੍ਰੋਫੈਸਰ ਡਾ. ਸਤਿੰਦਰ ਸਿੰਘ, ਗੁੁਰਪ੍ਰੀਤ ਸਿੰਘ ਆਦਿ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਤੌਰ ਡਾਇਰੈਕਟਰ ਡਾ. ਚਮਕੌਰ ਸਿੰਘ ਆਪਣੀਆਂ ਸੇਵਾਵਾਂ ਵਿਚ ਬੇਹਤਰੀਨ ਕਾਰਜ ਕਰ ਗਏ ਹਨ ਅਤੇ ਇਸ ਨਿਰੰਤਰ ਪ੍ਰਵਾਹ ਵਿਚ ਨਵ ਨਿਯੁਕਤ ਡਾਇਰੈਕਟਰ ਸੁਖਦੇਵ ਸਿੰਘ ਜੋ ਪ੍ਰਬੰਧ ਅਧੀਨ ਬਤੌਰ ਮੀਤ ਸਕੱਤਰ ਆਪਣੀਆਂ ਸੇਵਾਵਾਂ ਵਿਚ ਕਾਰਜਸ਼ੀਲ ਹਨ ਅਤੇ ਹੁਣ ਉਹ ਬਤੌਰ ਆਪਣੀਆਂ ਨਵੀਆਂ ਸੇਵਾਵਾਂ ਵਿਚ ਕਾਰਜਸ਼ੀਲ ਰਹਿਣਗੇ ।