post

Jasbeer Singh

(Chief Editor)

National

ਗ੍ਰੇਟਰ ਨੋਇਡਾ ਦੇ ਨਵਾਦਾ ਪਿੰਡ `ਚ ਵਿਆਹਾਂ `ਚ ਡੀ. ਜੇ. `ਤੇ ਪਾਬੰਦੀ

post-img

ਗ੍ਰੇਟਰ ਨੋਇਡਾ ਦੇ ਨਵਾਦਾ ਪਿੰਡ `ਚ ਵਿਆਹਾਂ `ਚ ਡੀ. ਜੇ. `ਤੇ ਪਾਬੰਦੀ ਗ੍ਰੇਟਰ ਨੋਇਡਾ, 24 ਮਾਰਚ 2026 : ਗ੍ਰੇਟਰ ਨੋਇਡਾ ਖੇਤਰ ਦੇ ਨਵਾਦਾ ਪਿੰਡ ਦੀ ਗ੍ਰਾਮ ਪੰਚਾਇਤ ਨੇ ਵਿਆਹਾਂ ਅਤੇ ਹੋਰ ਸਮਾਜਿਕ ਸਮਾਗਮਾਂ `ਚ ਡੀ. ਜੇ. ਵਜਾਉਣ `ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਕਿਸ ਕਾਰਨ ਲਿਆ ਗਿਆ ਹੈ ਇਹ ਫ਼ੈਸਲਾ ਪੰਚਾਇਤ ਵੱਲੋਂ ਲਿਆ ਗਿਆ ਇਹ ਫੈਸਲਾ ਪਿੰਡ ਦੇ ਬਜ਼ੁਰਗਾਂ, ਬੱਚਿਆਂ ਅਤੇ ਵਿਸ਼ੇਸ਼ ਤੌਰ `ਤੇ ਦਿਲ ਦੇ ਮਰੀਜ਼ਾਂ ਦੇ ਸਿਹਤ ਨੂੰ ਧਿਆਨ `ਚ ਰੱਖਦੇ ਹੋਏ ਲਿਆ ਗਿਆ ਹੈ। ਪੰਚਾਇਤ ਪ੍ਰਤੀਨਿਧਾਂ ਨੇ ਸੋਮਵਾਰ ਨੂੰ ਇਸਦਾ ਰਸਮੀ ਐਲਾਨ ਕਰਦੇ ਹੋਏ ਦੱਸਿਆ ਕਿ ਤੇਜ਼ ਆਵਾਜ਼ `ਚ ਵੱਜਣ ਵਾਲੇ ਡੀ. ਜੇ. ਨਾਲ ਸ਼ੋਰ ਪ੍ਰਦੂਸ਼ਣ ਵਧਦਾ ਹੈ, ਜਿਸ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਆਖਣਾ ਹੈ ਪੰਚਾਇਤ ਦਾ ਪੰਚਾਇਤ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨਾਲ ਪਿੰਡ ਵਾਸੀਆਂ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਵਧਦੀਆਂ ਹਨ। ਇਸੇ ਨੂੰ ਦੇਖਦੇ ਹੋਏ ਪਿੰਡ `ਚ ਸ਼ਾਂਤੀ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਇਹ ਕਦਮ ਉਠਾਇਆ ਗਿਆ ਹੈ। ਉਲੰਘਣਾਂ ਕਰਨ ਵਾਲੇ ਖਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ ਪੰਚਾਇਤ ਨੇ ਸਾਫ਼ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਫੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿ਼ਲਾਫ ਸਮਾਜਿਕ ਬਾਈਕਾਟ ਵਰਗੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਸਥਾਨਕ ਪਿੰਡ ਵਾਸੀਆਂ ਨੇ ਇਸ ਫੈਸਲੇ ਦਾ ਸਮਰਥਨ ਕਰਦੇ ਹੋਏ ਇਸਨੂੰ ਪਿੰਡ `ਚ ਸ਼ਾਂਤੀ ਬਣਾਈ ਰੱਖਣ ਅਤੇ ਰਵਾਇਤੀ ਤਰੀਕੇ ਨਾਲ ਸਮਾਗਮ ਕਰਨ ਦੀ ਦਿਸ਼ਾ `ਚ ਮਹੱਤਵਪੂਰਨ ਕਦਮ ਦੱਸਿਆ ਹੈ ।

Related Post

Instagram