post

Admin

(Chief Editor)

Crime

ਸਿ਼ਵਪੁਰੀ ਜਿਲੇ ਵਿਚ ਡਾਕਟਰ ਦੀ ਲੋਕਾਂ ਨੇ ਕੁੱਟ-ਕੁੱਟ ਕੇ ਕਰ ਦਿੱਤੀ ਹੱਤਿਆ

post-img

ਸਿ਼ਵਪੁਰੀ ਜਿਲੇ ਵਿਚ ਡਾਕਟਰ ਦੀ ਲੋਕਾਂ ਨੇ ਕੁੱਟ-ਕੁੱਟ ਕੇ ਕਰ ਦਿੱਤੀ ਹੱਤਿਆ

ਮੱਧ ਪ੍ਰਦੇਸ਼, 18 ਜੂਨ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਸਿਵਪੁਰੀ ਵਿਖੇ ਕੁਝ ਲੋਕਾਂ ਵਲੋਂ ਡਾਕਟਰ ਦੀ ਕੁਟ-ਕੁਟ ਕੇ ਹੱਤਿਆ (Murder by beating) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਡਾਕਟਰ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਿ਼ਵਪੁਰੀ ਜਿ਼ਲ੍ਹੇ (Shivpuri District) ਦੇ ਭੌਤੀ ਥਾਣਾ ਖੇਤਰ ਵਿਖੇ ਜੋ ਇਕ ਡਾਕਟਰ ਦੀ ਕੁੱਝ ਲੋਕਾਂ ਵਲੋਂ ਕੁੱਟ-ਕੁੱਟ ਕੇ ਹੱਤਿਆ ਕੀਤੀ ਗਈ ਹੈ ਦੀ ਪਛਾਣ ਪ੍ਰਭਾਨ ਲੋਧੀ ਦੇ ਤੌਰ ਤੇ ਹੋਈ ਹੈ । ਇਸ ਖੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਹੈ ।

ਕੀ ਆਖਣਾ ਹੈ ਪੁਲਸ ਅਧਿਕਾਰੀਆਂ ਦਾ

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਦੱਸਣਯੋਗ ਹੈ ਕਿ ਉਕਤ ਘਟਨਾ ਜੋ ਕਿ ਪਿੰਡ ਭਯਾਵਨ ਦੀ ਦੱਸੀ ਜਾ ਰਹੀ ਹੈ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਉਕਤ ਕਤਲ (Murder) ਦਾ ਜਿੰਮੇਵਾਰ ਪਾਲ ਸਮਾਜ ਨਾਲ ਜੁੜੇ ਲੋਕਾਂ ਨੂੰ ਠਹਿਰਾਇਆ ਗਿਆ ਹੈ ।

ਕੀ ਦੱਸਿਆ ਮ੍ਰਿਤਕ ਦੇ ਭਤੀਜੇ ਨੇ

ਮ੍ਰਿਤਕ ਡਾਕਟਰ ਦੇ ਭਤੀਜੇ ਦੇਵੇਂਦਰ ਲੋਧੀ ਨੇ ਦੱਸਿਆ ਕਿ ਪਾਲ ਸਮਾਜ ਦੇ ਕੁਝ ਲੋਕਾਂ ਨੇ ਮੰਗਲਵਾਰ ਸਵੇਰੇ ਪਹਿਲਾਂ ਘਰ ਵਿੱਚ ਵੜ ਕੇ ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ । ਉਸ ਸਮੇਂ ਜਦੋਂ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ ਤਾਂ ਸ਼ਾਮ ਨੂੰ ਓਹੀ ਲੋਕ ਮੁੜ ਭਾਰੀ ਗਿਣਤੀ ਵਿੱਚ ਆਏ ਅਤੇ ਡਾਕਟਰ ਨੂੰ ਜ਼ਬਰਦਸਤੀ ਘਰੋਂ ਘਸੀਟ ਕੇ ਬਾਹਰ ਲੈ ਗਏ ਅਤੇ ਲਾਠੀ-ਡੰਡਿਆਂ ਨਾਲ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਨ੍ਹਾਂ ਦੀ ਜਾਨ ਨਹੀਂ ਨਿਕਲ ਗਈ । ਤੇਜ਼ ਹਮਲੇ ਕਾਰਨ ਡਾਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

Related Post

Instagram