post

Admin

(Chief Editor)

National

ਮਾਨਸਿਕ ਤੌੌਰ 'ਤੇ ਪ੍ਰੇਸ਼ਾਨ ਵਿਦਿਆਰਥਣ ਨੇ ਕੀਤੀ ਫਾਹਾ ਲਗਾ ਕੇ ਆਤਮ-ਹੱਤਿਆ

post-img

ਮਾਨਸਿਕ ਤੌੌਰ 'ਤੇ ਪ੍ਰੇਸ਼ਾਨ ਵਿਦਿਆਰਥਣ ਨੇ ਕੀਤੀ ਫਾਹਾ ਲਗਾ ਕੇ ਆਤਮ-ਹੱਤਿਆ

ਦੇਹਰਾਦੂਨ, 18 ਜੂਨ 2026 : ਭਾਰਤ ਦੇਸ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਦੇਹਰਾਦੂਨ ਵਿਖੇ ਇਕ ਵਿਦਿਆਰਥਣ ਵਲੋਂ ਆਪਣੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਵਿਦਿਆਰਥਥਣ

ਮਿਲੀ ਜਾਣਕਾਰੀ ਅਨੁਸਾਰ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ (Dehradun) ਦੇ ਚੰਦਰਬਨੀ ਖੇਤਰ ਵਿਖੇ ਜੋ ਇਕ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 23 ਸਾਲਾ ਰੀਆ ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਘਟਨਾ ਮੰਗਲਵਾਰ ਸਵੇਰੇ ਵਾਪਰੀ ਦੱਸੀ ਜਾ ਰਹੀ ਹੈ। ਜਾਂਚ ਮੁਤਾਬਕ ਸਵੇਰੇ ਕਰੀਬ ਸਾਢੇ 10 ਵਜੇ ਜਦੋਂ ਰੀਆ ਦੀ ਮਾਂ ਉਸ ਨੂੰ ਨਾਸ਼ਤੇ ਲਈ ਬੁਲਾਉਣ ਗਈ ਤਾਂ ਅੰਦਰੋਂ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤੇ ਜਦੋਂ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਅੰਦਰ ਰੀਆ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ ।

ਰੀਆ ਦੀ ਲਾਸ਼ ਕੋਲੋਂ ਮਿਲਿਆ ਹੈ ਸੁਸਾਇਡ ਨੋਟ

ਜਾਂਚ ਕਰ ਰਹੇ ਸਰਕਲ ਅਧਿਕਾਰੀ ਨੇ ਦੱਸਿਆ ਕਿ ਰੀਆ ਦੀ ਲਾਸ਼ ਕੋਲੋਂ ਇਕ ਸੁਸਾਇਡ ਨੋਟ (Suicide note) ਵੀ ਮਿਲਿਆ ਹੈ, ਜਿਸ ਵਿਚ ਰੀਆ ਨੇ ਲਿਖਿਆ ਹੈ ਕਿ 'ਮੰਮੀ ਅਤੇ ਪਾਪਾ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਅਤੇ ਆਈ ਐਮ ਸੌਰੀ' । ਇਸ ਤੋਂ ਇਲਾਵਾ ਸੁਸਾਇਡ ਨੋਟ ਵਿਚ ਰੀਆ ਵਲੋਂ ਆਪਣੀ ਪੜ੍ਹਾਈ ਵਿੱਚ ਉਮੀਦ ਮੁਤਾਬਕ ਸਫ਼ਲਤਾ ਪ੍ਰਾਪਤ ਨਾ ਕਰ ਸਕਣ ਦੇ ਕਾਰਨ ਪੈਦਾ ਹੋਈ ਨਿਰਾਸ਼ਾ ਅਤੇ ਪ੍ਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਹੋਇਆ ਸੀ ।

Related Post

Instagram