
ਡੀ. ਆਰ. ਆਈ. ਨੇ ਹਵਾਈ ਅੱਡੇ ਤੋਂ ਤਿੰਨ ਈਰਾਨੀ ਨਾਗਰਿਕਾਂ ਤੋਂ ਬਰਾਮਦ ਕੀਤਾ ਸੋਨਾ

ਡੀ. ਆਰ. ਆਈ. ਨੇ ਹਵਾਈ ਅੱਡੇ ਤੋਂ ਤਿੰਨ ਈਰਾਨੀ ਨਾਗਰਿਕਾਂ ਤੋਂ ਬਰਾਮਦ ਕੀਤਾ ਸੋਨਾ ਮੁੰਬਈ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਹਵਾਈ ਅੱਡੇ (ਸੀ. ਐਸ. ਐਮ. ਆਈ. ਏ.) ਤੋਂ 7.143 ਕਿਲੋ ਸੋਨੇ ਦੀ ਤਸਕਰੀ ਦੇ ਦੋਸ਼ ਵਿੱਚ ਤਿੰਨ ਈਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 6.28 ਕਰੋੜ ਰੁਪਏ ਦੱਸੀ ਗਈ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਡੀ. ਆਰ. ਆਈ. ਨੂੰ ਸੂਚਨਾ ਮਿਲੀ ਸੀ ਕਿ ਦੁਬਈ ਤੋਂ ਆਉਣ ਵਾਲੇ ਕੁਝ ਯਾਤਰੀ ਵੱਡੀ ਮਾਤਰਾ `ਚ ਸੋਨੇ ਦੀ ਤਸਕਰੀ ਕਰ ਰਹੇ ਹਨ ਤੇ ਇਸ ਆਧਾਰ `ਤੇ ਛੱਤਰਪਤੀ ਸਿ਼ਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਅਧਿਕਾਰੀਆਂ ਨੇ ਇਨ੍ਹਾਂ ਯਾਤਰੀਆਂ ਨੂੰ ਰੋਕ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਤੇ ਸਾਮਾਨ ਦੀ ਜਾਂਚ ਕਰਨ `ਤੇ ਸੋਨੇ ਦੇ 7 ਬਿਸਕੁਟ ਮਿਲੇ, ਜਿਨ੍ਹਾਂ ਦਾ ਵਜ਼ਨ 1-1 ਕਿਲੋ ਸੀ । ਇਸ ਤੋਂ ਇਲਾਵਾ ਇੱਕ ਵਿਦੇਸ਼ੀ ਬਣਿਆ ਸੋਨੇ ਦਾ ਟੁੱਕੜਾ ਵੀ ਬਰਾਮਦ ਹੋਇਆ ਜੋ ਕੱਪੜਿਆਂ ਦੇ ਹੇਠਾਂ ਕਮਰ ਦੇ ਬੈਗ ਵਿੱਚ ਛੁਪਾਇਆ ਹੋਇਆ ਸੀ । ਤਿੰਨੋਂ ਮੁਲਜ਼ਮਾਂ ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਕਸਟਮ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਤਸਕਰੀ ਦੇ ਨੈੱਟਵਰਕ ਨਾਲ ਜੁੜੀ ਅਹਿਮ ਜਾਣਕਾਰੀ ਮਿਲੀ, ਜਿਸ ਦੇ ਆਧਾਰ `ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਮੁੰਬਈ ਅਤੇ ਹੋਰ ਵੱਡੇ ਹਵਾਈ ਅੱਡਿਆਂ `ਤੇ ਸੋਨੇ ਦੀ ਤਸਕਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਸਕਰ ਅਕਸਰ ਦੁਬਈ, ਖਾੜੀ ਦੇਸ਼ਾਂ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਤੋਂ ਸੋਨਾ ਲਿਆਉਂਦੇ ਹਨ ਅਤੇ ਭਾਰਤ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੇਚਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.