post

Jasbeer Singh

(Chief Editor)

Patiala News

ਭਾਰੀ ਬਾਰਸ਼ ਕਾਰਨ ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਦੇ ਬੁੱਤ ਥੱਲਿਉ ਜ਼ਮੀਨ ਖਿਸਕੀ ਪਿਆ ਪਾੜ

post-img

ਭਾਰੀ ਬਾਰਸ਼ ਕਾਰਨ ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਦੇ ਬੁੱਤ ਥੱਲਿਉ ਜ਼ਮੀਨ ਖਿਸਕੀ ਪਿਆ ਪਾੜ ਬੁੱਤ ਡਿੱਗਣ ਦਾ ਖਦਸ਼ਾ ਨਾਭਾ : ਨਾਭਾ ਨੇੜੇ ਰੋਹਟੀ ਪੁਲ ਤੇ ਨਜ਼ਦੀਕ ਪੁਲਸ ਚੋਕੀ ਕੋਲ ਜ਼ੋ ਸਿੱਖ ਵਿਦਵਾਨ ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨਾਭਾ ਦਾ ਬੁੱਤ ਸਥਾਪਿਤ ਹੈ ਬੀਤੀ ਰਾਤ ਭਾਰੀ ਬਾਰਸ਼ ਹੋਣ ਕਾਰਨ ਬੁੱਤ ਦੇ ਜੜ ਚੋਂ ਜ਼ਮੀਨ ਖਿਸਕਣ ਕਾਰਨ ਵੱਡਾ ਪਾੜਾ ਪੈ ਗਿਆ ਹੈ ਜ਼ੋ ਬਿਲਕੂਲ ਨਾਲ ਖਹਿ ਕੇ ਲੱਘ ਰਹੀ ਨਹਿਰ ਵਿੱਚ ਮਿੱਟੀ ਰੁੜਣ ਕਾਰਨ ਵੱਡਾ ਪਾੜਾ ਪੈ ਗਿਆ ਜੇਕਰ ਇਸ ਦੀ ਸਮਾਂ ਰਹਿੰਦੇ ਸੰਭਾਲ ਨਾ ਕੀਤੀ ਗਈ ਤਾਂ ਹੋਰ ਬਾਰਸ਼ ਹੋਣ ਤੇ ਇਹ ਬੁੱਤ ਕਿਸੇ ਸਮੇਂ ਵੀ ਡਿੱਗ ਸਕਦਾ ਹੈ ਜਿਸ ਨਾਲ ਪ੍ਰਸ਼ਾਸਨ ਤੇ ਪਰਬੰਧਕਾ ਦੀ ਕਾਰਜਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੈ ਇਸ ਸਬੰਧੀ ਪੁਲਸ ਚੋਕੀ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਭਾਈ ਕਾਹਨ ਸਿੰਘ ਦੇ ਵਾਰਸ਼ਾਂ ਤੇ ਪ੍ਰਬੰਧਕਾਂ ਨੂੰ ਸੁਚਿਤ ਕਰ ਦਿੱਤਾ ਹੈ ਪਰ ਅਜੇ ਤੱਕ ਕੋਈ ਦੇਖਣ ਨਹੀਂ ਆਇਆ ਖ਼ਬਰ ਲਿਖੇ ਜਾਣ ਤੱਕ ਬੁੱਤ ਦੇ ਆਲੇ ਦੁਆਲੇ ਦੀ ਸਥਿਤੀ ਜਿਉਂ ਦੀ ਤਿਉਂ ਦਿਖਾਈ ਦੇ ਰਹੀ ਸੀ ਹੁਣ ਦੇਖਣਾ ਹੋਵੇਗਾ ਕਦੋਂ ਤੱਕ ਇਸ ਵੱਲ ਧਿਆਨ ਦਿੱਤਾ ਜਾਵੇਗਾ ਤਾਂ ਜ਼ੋ ਭਾਈ ਕਾਹਨ ਸਿੰਘ ਦੇ ਬੁੱਤ ਨੂੰ ਕੋਈ ਨੁਕਸਾਨ ਨਾ ਪਹੰਚੇ

Related Post