
ਭੂਚਾਲ ਨੇ ਫਿਰ ਦਿੱਤੀ 7.8 ਤੀਬਰਤਾ ਦੀ ਰਫ਼ਤਾਰ ਨਾਲ ਰੂਸ ਵਿਚ ਦਸਤਕ
- by Jasbeer Singh
- September 19, 2025

ਭੂਚਾਲ ਨੇ ਫਿਰ ਦਿੱਤੀ 7.8 ਤੀਬਰਤਾ ਦੀ ਰਫ਼ਤਾਰ ਨਾਲ ਰੂਸ ਵਿਚ ਦਸਤਕ ਰੂਸ, 19 ਸਤੰਬਰ 2025 : ਵਿਦੇਸ਼ੀ ਧਰਤੀ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ `ਤੇ ਸ਼ੁੱਕਰਵਾਰ ਸਵੇਰੇ 7.8 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਰੂਸੀ ਸੋਸ਼ਲ ਮੀਡੀਆ `ਤੇ ਪੋਸਟ ਕੀਤੇ ਗਏ ਭੂਚਾਲ ਦੇ ਵੀਡੀਓਜ਼ ਵਿੱਚ ਘਰਾਂ ਵਿੱਚ ਫਰਨੀਚਰ ਅਤੇ ਲਾਈਟਾਂ ਹਿੱਲਦੀਆਂ ਦਿਖਾਈ ਦਿੱਤੀਆਂ। ਭੂਚਾਲ ਇੰਨੇ ਤੇਜ਼ ਸਨ ਕਿ ਸੜਕਾਂ `ਤੇ ਖੜ੍ਹੇ ਵਾਹਨ ਵੀ ਕੰਬਦੇ ਦਿਖਾਈ ਦਿੱਤੇ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਰੂਸੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚੈਟਸਕੀ ਤੋਂ 128 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ `ਤੇ ਆਇਆ। ਰੂਸ ਦੀ ਸਟੇਟ ਜੀਓਫਿਜ਼ੀਕਲ ਸਰਵਿਸ ਨੇ ਭੂਚਾਲ ਦੀ ਤੀਬਰਤਾ 7.4 ਦੱਸੀ ਅਤੇ ਘੱਟੋ-ਘੱਟ ਪੰਜ ਝਟਕੇ ਮਹਿਸੂਸ ਕੀਤੇ।ਗਵਰਨਰ ਵਲਾਦੀਮੀਰ ਸੋਲੋਡੋਵ ਨੇ ਟੈਲੀਗ੍ਰਾਮ `ਤੇ ਕਿਹਾ ਕਿ ਅੱਜ ਸਵੇਰ ਇੱਕ ਵਾਰ ਫਿਰ ਕਾਮਚਟਕਾ ਦੇ ਲੋਕਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ। ਇਸ ਸਮੇਂ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਕਾਮਚਟਕਾ ਦੇ ਪੂਰਬੀ ਤੱਟ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਨਤਾ ਨੂੰ ਸੁਚੇਤ ਕੀਤਾ ਜਾ ਰਿਹਾ ਹੈ।