post

Admin

(Chief Editor)

Latest update

ਹਿਮਾਚਲ ਵਿਚ ਤੜਕੇ-ਤੜਕੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

post-img

ਹਿਮਾਚਲ ਵਿਚ ਤੜਕੇ-ਤੜਕੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਖੇ ਅੱਜ ਸਵੇਰੇ-ਸਵੇਰੇ 5. 46 'ਤੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਤੀਬਰਤਾ ਵਾਲੀ ਸੀ ਭੂਚਾਲ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਅੱਜ ਜੋ ਸਵੇਰੇ 5. 46 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦੀ ਰਿਐਕਟਰ ਪੈਮਾਨੇ 'ਤੇ ਤੀਬਰਤਾ (Intensity) ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਤੀਬਰਤਾ 4 ਮਾਪੀ ਗਈ ਸੀ । ਜਾਣਕਾਰੀ ਮੁਤਾਬਕ ਹਾਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ।

ਕਿੰਨੇ ਕਿਲੋਮੀਟਰ ਡੂੰਘਾ ਸੀ ਇਸਦਾ ਕੇਂਦਰ ਬਿੰਦੂ

ਉਕਤ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ `ਤੇ ਸਿ਼ਮਲਾ ਤੋਂ ਲਗਭਗ 66 ਕਿਲੋਮੀਟਰ ਪੂਰਬ-ਦੱਖਣ ਵੱਲ ਸਥਿਤ ਸੀ । ਸਿ਼ਮਲਾ ਜਿ਼ਲ੍ਹੇ ਦਾ ਜੁੱਬਲ-ਕੋਟਖਾਈ ਖੇਤਰ ਇਸੇ ਪੂਰਬ-ਦੱਖਣ ਦਿਸ਼ਾ ਵਿੱਚ ਪੈਂਦਾ ਹੈ । ਭੂਚਾਲ ਦੇ ਝਟਕੇ ਲਗਭਗ 3 ਸਕਿੰਟਾਂ ਤੱਕ ਮਹਿਸੂਸ ਕੀਤੇ ਗਏ । ਜਿਨ੍ਹਾਂ ਲੋਕਾਂ ਨੇ ਝਟਕੇ ਮਹਿਸੂਸ ਕੀਤੇ, ਉਹ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ਵੱਲ ਭੱਜੇ । ਝਟਕੇ ਰੁਕਣ ਤੋਂ ਥੋੜ੍ਹੀ ਦੇਰ ਬਾਅਦ ਹੀ ਲੋਕ ਵਾਪਸ ਘਰਾਂ ਦੇ ਅੰਦਰ ਚਲੇ ਗਏ । ਸ਼ਿਮਲਾ ਤੋਂ ਇਲਾਵਾ, ਗੁਆਂਢੀ ਜ਼ਿਲ੍ਹਿਆਂ ਸੋਲਨ, ਸਿਰਮੌਰ, ਬਿਲਾਸਪੁਰ ਅਤੇ ਮੰਡੀ ਦੇ ਕਈ ਹਿੱਸਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ।

Related Post

Instagram