ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ `ਤੇ ਈ. ਡੀ. ਨੇ ਮੰਗਿਆ ਸਮਾਂ ਨਵੀਂ ਦਿੱਲੀ, 21 ਅਪ੍ਰੈਲ 2026 : ਭਾਰਤ ਦੇਸ਼ ਦੀ ਕੇੇਂਦਰੀ ਜਾਂਚ ਏਜੰਸੀ ਵਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਜੈਕਲੀਨ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ਤੇ ਸਮਾਂ ਮੰਗਣ ਦਾ ਸਮਾਚਾਰ ਮਿਲਿਆ ਹੈ। ਕੀ ਹੈ ਪੂਰਾ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀ ਉਸ ਪਟੀਸ਼ਨ `ਤੇ ਜਵਾਬ ਦਾਇਰ ਕਰਨ ` ਲਈ ਸੋਮਵਾਰ ਸਮਾਂ ਮੰਗਿਆ ਜਿਸ `ਚ ਕਥਿਤ ਧੋਖਾਦੇਹੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਮਾਮਲੇ `ਚ ਸਰਕਾਰੀ ਗਵਾਹ ਬਣਨ ਦੀ ਆਗਿਆ ਮੰਗੀ ਗਈ ਸੀ । ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਅਗਲੀ ਸੁਣਵਾਈ 8 ਮਈ ਲਈ ਤੈਅ ਕੀਤੀ । ਅਰਜ਼ੀ ਦਾਇਰ ਕਰਨ ਤੋਂ ਬਾਅਦ ਕੀਤਾ ਗਿਆ ਸੀ ਈ. ਡੀ. ਨੂੰ ਨੋਟਿਸ ਜਾਰੀ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਅਦਾਕਾਰਾ ਦੇ ਵਕੀਲ ਵੱਲੋਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਅਦਾਲਤ ਨੇ ਈ. ਡੀ. ਨੂੰ ਨੋਟਿਸ ਜਾਰੀ ਕੀਤਾ ਸੀ । ਏਜੰਸੀ ਵੱਲੋਂ ਦਾਇਰ ਪੂਰਕ ਚਾਰਜਸ਼ੀਟ `ਚ ਜੈਕਲੀਨ ਨੂੰ ਪਹਿਲਾਂ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ । ਈ. ਡੀ. ਨੇ ਕਈ ਵਾਰ ਤਲਬ ਵੀ ਕੀਤਾ । ਪਿਛਲੇ ਸਾਲ 3 ਜੁਲਾਈ ਨੂੰ ਦਿੱਲੀ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ `ਚ ਈ. ਡੀ. ਵੱਲੋਂ ਦਾਇਰ ਈ. ਸੀ. ਆਈ. ਆਰ. ਨੂੰ ਰੱਦ ਕਰਨ ਬਾਰੇ ਉਸ ਦੀ ਪਟੀਸ਼ਨ ਪ੍ਰਵਾਨ ਨਹੀਂ ਕੀਤੀ ਸੀ । 2 ਮਹੀਨੇ ਬਾਅਦ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਹੁਕਮ `ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
