post

Jasbeer Singh

(Chief Editor)

National

ਈ. ਡੀ. ਦੇਵੇਗੀ ਅਲ ਫਲਾਹ ਯੂਨੀਵਰਸਿਟੀ ਚੇਅਰਮੈਨ ਦੀ ਜ਼ਮਾਨਤ ਨੂੰ ਚੁਣੌਤੀ

post-img

ਈ. ਡੀ. ਦੇਵੇਗੀ ਅਲ ਫਲਾਹ ਯੂਨੀਵਰਸਿਟੀ ਚੇਅਰਮੈਨ ਦੀ ਜ਼ਮਾਨਤ ਨੂੰ ਚੁਣੌਤੀ ਨਵੀਂ ਦਿੱਲੀ, 9 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਵਲੋਂ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਮਿਲੀ ਜ਼ਮਾਨਤ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੌਣ ਹੈ ਇਹ ਚੇਅਰਮੈਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਲ ਫਲਾਹ ਯੂਨੀਵਰਸਿਟੀ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ (61) ਨੂੰ ਸਥਾਨਕ ਅਦਾਲਤ ਵੱਲੋਂ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਨੂੰ ਚੁਣੌਤੀ ਦੇਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਕਿਹਾ ਹੈ ਕਿ ਮਾਮਲੇ ਦੇ ਕਈ ਹੋਰ ਪਹਿਲੂਆਂ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਸਿੱਦੀਕੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਿਸ ਮਾਮਲੇ ਵਿਚ ਦਿੱਤੀ ਸੀ ਅਦਾਲਤ ਨੇ ਜ਼ਮਾਨਤ ਦਿੱਲੀ ਦੀ ਇਕ ਅਦਾਲਤ ਨੇ ਜਵਾਦ ਸਿੱਦੀਕੀ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ `ਚ 2 ਹਫ਼ਤਿਆਂ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ । ਸਿੱਦੀਕੀ `ਤੇ ਫਰੀਦਾਬਾਦ ਸਥਿਤ ਇਕ ਵਿਦਿਅਕ ਸੰਸਥਾ ਵਿਚ ਵਿਦਿਆਰਥੀਆਂ ਵੱਲੋਂ ਅਦਾ ਕੀਤੀਆਂ ਗਈਆਂ ਫੀਸਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕਰਨ ਅਤੇ ਕਾਲਜ ਦੀ ਮਾਨਤਾ ਅਤੇ ਸਰਟੀਫਿਕੇਸ਼ਨ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਈ. ਡੀ. ਨੇ ਸਿੱਦੀਕੀ ਨੂੰ ਨਵੰਬਰ 2025 ਵਿਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਿਆਇਕ ਹਿਰਾਸਤ `ਚ ਹਨ। ਜਵਾਦ ਸਿੱਦੀਕੀ ਨੇ ਆਪਣੀ ਪਤਨੀ ਦੀ ਦੇਖਭਾਲ ਲਈ ਅੰਤ੍ਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ।

Related Post

Instagram