ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 100 ਫੀਸਦੀ ਰਿਹਾ ਨਤੀਜਾ
- by Jasbeer Singh
- March 30, 2024
ਪਟਿਆਲਾ, 30 ਮਾਰਚ (ਜਸਬੀਰ) : ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਫੀਸਦੀ ਰਿਹਾ ਅਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਅਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਹਿੰਦੂ ਪਬਲਿਕ ਸਕੂਲ ਦੇ ਪਿ੍ਰੰਸੀਪਲ ਰਣਧੀਰ ਸਿੰਘ ਰਾਣਾ, ਕਮੇਟੀ ਪ੍ਰਧਾਨ ਈਸ਼ਵਰ ਚੰਦ ਤਨੇਜਾ, ਉਪ ਪ੍ਰਧਾਨ ਨੰਦ ਲਾਲ ਗੁਰਬਾ ਨੇ ਬੱਚਿਆਂ ਦੇ ਆਏ ਸ਼ਾਨਦਾਰ ਨਤੀਜਿਆਂ ’ਤੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਧੇਰੇ ਬੱਚੇ ਮੱਧਮਵਰਗੀ ਪਰਿਵਾਰਾਂ ਤੋਂ ਹਨ, ਜਿਸ ਕਰਕੇ ਸਿੱਖਿਆ ਪ੍ਰਾਪਤ ਕਰਨ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੇਕਿਨ ਬੱਚਿਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਮਿਹਨਤ ਕਰਕੇ ਹੀ ਅਜਿਹਾ ਸ਼ਾਨਦਾਰ ਨਤੀਜਾ ਆਈਆ ਹੈ। ਐਲਾਨੇ ਗਏ ਨਤੀਜਿਆਂ ਵਿਚ ਨਰਸਰੀ, ਕੇ.ਜੀ ਦੇ 4 ਬੱਚਿਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਪਹਿਲੀ ਤੋਂ ਚੌਥੀ ਦੇ ਵੀ 4 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ 80 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਛੇਵੀਂ, ਸੱਤਵੀਂ ਅਤੇ ਨੌਵੀਂ ਕਲਾਸ ਦੇ 60 ਵਿਦਿਆਰਥੀਆ ਨੇ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਅਤੇ 11ਵੀਂ ਕਲਾਸ ਦੇ 2 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਪਿ੍ਰੰਸੀਪਲ ਰਣਧੀਰ ਸਿੰਘ ਨੇ ਸਾਰੇ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਅਰਦਾਸ ਕੀਤੀ। ਇਸ ਮੌਕੇ ਚੰਗੀਆਂ ਪੁਸ਼ੀਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਰਣਧੀਰ ਸਿੰਘ ਰਾਣਾ ਤੋਂ ਅਲਾਵਾ ਸਕੂਲ ਦਾ ਸਮੁੱਚਾ ਸਟਾਫ਼, ਕਮੇਟੀ ਮੈਂਬਰ ਪ੍ਰਧਾਨ ਈਸ਼ਵਰ ਚੰਦ ਤਨੇਜਾ, ਵਾਇਸ ਪ੍ਰਧਾਨ ਨੰਦ ਲਾਲ ਗੁਰਾਬਾ, ਸੈਕਟਰੀ ਭਗਵਾਨ ਦਾਸ ਚਾਵਲਾ, ਮੈਨੇਜਰ ਲੱਛਮਣ ਦਾਸ, ਟਰੱਸਟੀ ਭਗਵਾਨ ਦਾਸ ਧਮੀਜਾ, ਮੈਂਬਰ ਸੁਧੀਰ ਪੂਜਾ (ਪੱਤਰਕਾਰ), ਪੂਰਣ ਢੀਂਗਰਾ, ਸੁਰਿੰਦਰ ਕਮੁਾਰ ਛਾਬੜਾ, ਪੁਲਕਿਤ ਬਤਰਾ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.