

ਬਸਪਾ ਉਮੀਦਵਾਰ ਜਗਜੀਤ ਛੜਬੜ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪਾਰਟੀ ਦਫਤਰ ਵਿੱਚ ਰੈਲੀ ਕੀਤੀ। ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਬਠੋਈ ਦੀ ਅਗਵਾਈ ਹੇਠਾਂ ਹੋਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਮੀਤ ਪ੍ਰਧਾਨ ਬਲਦੇਵ ਮਹਿਰਾ, ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆਂ ਤੇ ਐਡਵੋਕੇਟ ਜਸਪਾਲ ਕਾਮੀ ਨੇ ਕਿਹਾ ਕਿ ਬਸਪਾ ਦੇ ਇਸ ਗਰੀਬ ਉਮੀਦਵਾਰ ਦਾ ਮੁਕਬਲਾ ਧਨਾਢਾਂ ਨਾਲ ਹੈ ਜਿਸ ਦੌਰਾਨ ਲੋਕ ਐਤਕੀ ਜ਼ਰੂਰ ਇਸ ਗਰੀਬ ਸਿੱਖ ਦੇ ਹੱਕ ’ਚ ਫਤਵਾ ਦੇ ਕੇ ਗਰੀਬਾਂ ਨੂੰ ਦਰੜ ਦੇ ਆ ਰਹੇ ਅਜਿਹੇ ਧਨਾਢਾਂ ਨੂੰ ਸਬਕ ਸਿਖਾਉਣਗੇ। ਇਸ ਮੌਕੇ ਸੁਰਜੀਤ ਗੌਰੀਆ ਸਮੇਤ ਹੋਰਾਂ ਨੇ ਵੀ ਸੰਬੋਧਨ ਕੀਤਾ। ਬਸਪਾ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ ਵੀ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਛੜਬੜ ਨੇ ਕਿਸਾਨਾ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਤਰਕ ਸੀ ਕਿ ਅੱਜ ਮਹਿਲਾਂ ਵਾਲੇ ਭੁੱਲ ਗਏ ਕਿ ਪਹਿਲਾਂ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਸੀ ਪਰ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਸੀ।