post

Admin

(Chief Editor)

Punjab

ਕਰਮਚਾਰੀ ਭਵਿੱਖ ਨਿਧੀ ਸੰਗਠਨ ਦਾ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ

post-img

ਕਰਮਚਾਰੀ ਭਵਿੱਖ ਨਿਧੀ ਸੰਗਠਨ ਦਾ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 23 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਸੈਕਟਰ-17 ਵਿਖੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕਿਸ ਨੇ ਕੀਤਾ ਹੈ ਇਨਫੋਰਸਮੈਂਟ ਅਧਿਕਾਰੀ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-17 ਵਿਖੇ ਕਰਮਚਾਰੀ ਭਵਿੱਖ ਨਿਧੀ ਸੰਗਠਨ (Employees Provident Fund Organization) ਦੇ ਜਿਸ ਇਨਫੋਰਸਮੈਂਟ ਅਧਿਕਾਰੀ ਨੂੰ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਰਿਸ਼ਵਤ (Bribe) ਲੈਣ ਦੇ ਦੋਸ਼ ਹੇਠ ਗ੍ਰਿ਼ਫ਼ਤਾਰ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਪਕੜਿਆ ਗਿਆ ਇਨਫੋਰਸਮੈਂਟ ਅਧਿਕਾਰੀ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਪਟਿਆਲਾ ਵਿਖੇ ਸਥਿਤ ਦਫਤਰ ਵਿਖੇ ਤਾਇਨਾਤ ਹੈ ।

ਕੌਣ ਹੈ ਇਹ ਅਧਿਕਾਰੀ

ਸੀ. ਬੀ. ਆਈ. (C. B. I.) ਵਲੋਂ ਜਿਸ ਇਨਫੋਰਸਮੈਂਟ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸ਼ੁਭਮ ਤਿਆਰੀ ਦੇ ਤੌਰ 'ਤੇ ਹੋਈ ਹੈ । ਉਕਤ ਅਧਿਕਾਰੀ ਵਲੋਂ ਠੇਕੇਦਾਰ ਦੀ ਫਾਈਲ ਵਿੱਚ ਜਾਂਚ ਦੇ ਨਾਮ `ਤੇ ਚਾਰ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ,ਜਦੋਂ ਕਿ ਸੌਦਾ ਦੋ ਲੱਖ ਰੁਪਏ ਵਿਚ ਤੈਅ ਹੋਇਆ ਸੀ । ਸੀ. ਬੀ. ਆਈ. ਦੀਆਂ ਟੀਮਾਂ ਸ਼ੁਭਮ ਤਿਆਗੀ ਦੀ ਪਟਿਆਲਾ ਸਥਿਤ ਕੋਠੀ `ਤੇ ਤਲਾਸ਼ੀ ਲੈ ਰਹੀਆਂ ਹਨ, ਜਿੱਥੇ ਉਸ ਦੀਆਂ 2 ਕੋਠੀਆਂ ਹਨ । ਸੀ. ਬੀ. ਆਈ. ਨੇ ਸ਼ੁਭਮ ਤਿਆਗੀ ਖਿ਼ਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ (Case registered) ਕੀਤਾ ਹੈ । ਸੀ. ਬੀ. ਆਈ. ਮੁਲਜ਼ਮ ਸ਼ੁਭਮ ਤਿਆਗੀ ਨੂੰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰੇਗੀ ।

ਕਿਊਂ ਮੰਗੀ ਗਈ ਸੀ ਅਧਿਕਾਰੀ ਵਲੋਂ ਠੇਕੇਦਾਰ ਤੋਂ ਰਿਸ਼ਵਤ

ਠੇਕੇਦਾਰ ਨੇ ਸੀ. ਬੀ. ਆਈ. ਨੂੰ ਸਿ਼ਕਾਇਤ ਦਿੱਤੀ ਸੀ ਕਿ ਉਸ ਦੇ ਅਧੀਨ ਕਈ ਕਰਮਚਾਰੀ ਕੰਮ ਕਰਦੇ ਹਨ ਅਤੇ ਪੀ. ਐੱਫ. ਨਾਲ ਸਬੰਧਤ ਕੁਝ ਸਿ਼ਕਾਇਤਾਂ ਦੀ ਜਾਂਚ ਸ਼ੁਭਮ ਤਿਆਗੀ ਕੋਲ ਪੈਂਡਿੰਗ ਸੀ । ਠੇਕੇਦਾਰ ਨੇ ਸਿ਼ਕਾਇਤ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਅਧਿਕਾਰੀ (Enforcement Officer) ਸ਼ੁਭਮ ਤਿਆਗੀ ਨਾਲ ਸੰਪਰਕ ਕੀਤਾ ਸੀ । ਜਾਂਚ ਠੇਕੇਦਾਰ ਦੇ ਹੱਕ ਵਿੱਚ ਕਰਨ ਦੇ ਨਾਮ `ਤੇ ਸ਼ੁਭਮ ਤਿਆਗੀ ਨੇ 4 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ।

ਰੁਪਏ ਨਾ ਦੇਣ `ਤੇ ਫਾਈਲ ਪਾਸ ਨਾ ਕਰਨ ਦੀ ਗੱਲ ਕਹੀ ਗਈ ਸੀ । ਇਸ ਤੋਂ ਬਾਅਦ ਸੌਦਾ 2 ਲੱਖ ਰੁਪਏ ਵਿੱਚ ਤੈਅ ਹੋ ਗਿਆ ਅਤੇ ਸ਼ੁਭਮ ਨੇ ਰੁਪਏ ਲੈਣ ਲਈ ਸਿ਼ਕਾਇਤਕਰਤਾ ਨੂੰ ਸੈਕਟਰ-17 ਵਿੱਚ ਬੁਲਾਇਆ। ਸੀ. ਬੀ. ਆਈ. ਨੇ ਸੈਕਟਰ-17 ਵਿੱਚ ਟਰੈਪ ਲਗਾਇਆ ਅਤੇ ਜਿਵੇਂ ਹੀ ਸਿ਼ਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਦਿੱਤੀ, ਸੀ. ਬੀ. ਆਈ. ਨੇ ਸ਼ੁਭਮ ਤਿਆਗੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ।

Related Post

Instagram