post

Admin

(Chief Editor)

Punjab

ਮੁਅੱਤਲ ਡੀ. ਆਈ. ਜੀ. ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਵਿਚ ਗਵਾਹੀ ਸ਼ੁਰੂ

post-img

ਮੁਅੱਤਲ ਡੀ. ਆਈ. ਜੀ. ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਵਿਚ ਗਵਾਹੀ ਸ਼ੁਰੂ

ਚੰਡੀਗੜ੍ਹ, 13 ਅਗਸਤ 2026 : ਰਿਸ਼ਵਤ ਮਾਮਲੇ ਵਿਚ ਫਸੇ ਮੁਅੱਤਲ ਡੀ. ਆਈ. ਜੀ. (Suspended D. I. G.) ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਵਿਰੁੱਧ ਚੰਡੀਗੜ੍ਹ ਸਥਿਤ ਸੀ. ਬੀ. ਆਈ. ਅਦਾਲਤ (C. B. I. Court) ਵਿਚ ਗਵਾਹੀ ਸ਼ੁਰੂ ਹੋਈ ।

ਕਿਸ ਗਵਾਹ ਦੀ ਗਵਾਹੀ ਹੋਈ ਹੈ ਸੁਰੂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਜਿਸ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਅਤੇੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਵਿਰੁੱਧ ਦਰਜ ਭ੍ਰਿਸ਼ਟਾਚਾਰ ਮਾਮਲੇ ਵਿਚ ਜੋ ਬੀਤੇ ਦਿਨੀਂ ਚੰਡੀਗੜ੍ਹ ਸਥਿਤ ਸੀ. ਬੀ. ਆਈ. ਅਦਾਲਤ ਵਿਚ ਗਵਾਹੀ ਸ਼ੁਰੂ (Testimony begins) ਹੋਈ ਹੈ ਦੇ ਚਲਦਿਆਂ ਇਸਤਗਾਸਾ ਧਿਰ ਦੇ ਗਵਾਹ ਰਾਜ ਕੁਮਾਰ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਦੀ ਮੁੱਖ ਗਵਾਹੀ ਸ਼ੁਰੂ ਹੋਈ । ਹਾਲਾਂਕਿ ਸੀ. ਬੀ. ਆਈ. ਦੇ ਸਰਕਾਰੀ ਵਕੀਲ ਦੀ ਬੇਨਤੀ ਤੇ ਅੱਗੇ ਦੀ ਗਵਾਹੀ ਮੁਲਤਵ ਕਰ ਦਿੱਤੀ ਗਈ। ਅਦਾਲਤ ਨੇ ਗਵਾਹ ਨੂੰ ਦਿਨ ਲਈ ਮੁਕਤ ਕਰਦਿਆਂ 2 ਸਤੰਬਰ ਨੂੰ ਦੁਬਾਰਾ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ।

ਅਦਾਲਤ ਨੇ ਅਗਲੀ ਸੁਣਵਾਈ 'ਤੇ ਦੋਹਾਂ ਮੁਲਜਮਾਂ ਨੂੰ ਦਿੱਤਾ ਫਿਜੀਕਲ ਤੌਰ 'ਤੇ ਪੇਸ਼ ਹੋਣ ਦਾ ਹੁਕਮ

ਹੋਰ ਇਸਤਗਾਸਾ ਗਵਾਹ ਸ਼ੁਭਮ ਅੰਗੁਰਾਲ ਵੀ ਅਦਾਲਤ ਵਿਚ ਮੌਜੂਦ ਸਨ ਪਰ ਪਹਿਲੀ ਗਵਾਹੀ ਜਾਰੀ ਰਹਿਣ ਕਾਰਨ ਉਨ੍ਹਾਂ ਨੂੰ ਵੀ ਦਿਨ ਲਈ ਮੁਕਤ ਕਰ ਦਿੱਤਾ ਗਿਆ। ਉਨ੍ਹਾਂ ਨੂੰ ਬਾਅਦ ਦੀ ਤਾਰੀਕ ਤੇ ਦੁਬਾਰਾ ਬੁਲਾਇਆ ਜਾਵੇਗਾ । ਅਦਾਲਤ ਨੇ ਦੋਵੇਂ ਮੁਲਜਮਾਂ ਨੂੰ ਅਗਲੀ ਸੁਣਵਾਈ ਤੱਕ ਨਿਆਂਇਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ। ਤੈਅ ਮਿਤੀ ਤੇ ਉਨ੍ਹਾਂ ਨੂੰ ਅਦਾਲਤ ਵਿਚ ਸਰੀਰਕ ਤੌਰ 'ਤੇ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਰਾਜ ਕਮਾਰ ਇਸ ਮਾਮਲੇ ਵਿਚ ਬਰਾਮਦਗੀ ਦੇ ਗਵਾਹ ਹਨ ।

Related Post

Instagram