ਲਖਨਊ ਦੇ ਵਿਕਾਸ ਨਗਰ ਵਿਖੇ ਲੱਗੀ ਅੱਗ ਵਿਚ ਹੋਇਆ ਸਭ ਕੁੱਝ ਸੜ ਕੇ ਸੁਆਹ ਲਖਨਊ, 16 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇੇ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਦੇ ਵਿਕਾਸ ਨਗਰ ਖੇਤਰ ਵਿਖੇ ਅੱਗ ਲੱਗਣ ਕਾਰਨ ਸਭ ਕੁਝ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਕਿੰਨੀਆਂ ਝੌਂਪੜੀਆਂ ਗਈਆਂ ਸੜ ਮਿਲੀ ਜਾਣਕਾਰੀ ਅਨੁਸਾਰ ਲਖਨਊ ਦੇ ਵਿਕਾਸ ਨਗਰ ਖੇਤਰ ਵਿਚ ਜੋ ਭਿਆਨਕ ਅੱਗ ਲੱਗਣ ਕਾਰਨ 250 ਤੋਂ ਵੀ ਵਧ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ ਹਨ ਦੌਰਾਨ 30 ਤੋਂ ਵਧ ਗੈਸ ਸਿਲੰਡਰਾਂ ਦੇ ਵੀ ਅੱਗ ਨਾਲ ਫਟਣ ਦਾ ਸਮਾਚਾਰ ਹੈ, ਜਿਸ ਨਾਲ ਅੱਗ ਹੋਰ ਜਿ਼ਆਦਾ ਫੈਲਦੀ ਗਈ ਅਤੇ ਅੱਗ ਦੀਆਂ ਲਪਟਾਂ 10 ਕਿਲੋਮੀਟਰ ਤੱਕ ਦਿਖਾਈ ਦਿੱਤੀਆਂ। ਅੱਗ ਲੱਗਣ ਦੀ ਘਟਨਾ ਦੇ ਚਲਦਿਆਂ ਨੇੜੇ ਦੇ ਕਾਫੀ ਘਰਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਜੋ ਜਾਨੀ-ਮਾਲੀ ਨੁਕਸਾਨ ਤੋੋਂ ਬਚਾਅ ਕੀਤਾ ਜਾ ਸਕੇ। ਕਿੰਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਪਾਇਆ ਗਿਆ ਕਾਬੂ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜਮਾਂ ਵਲੋਂ ਲਗਭਗ ਤਿੰਨ ਘੰਟਿਆਂ ਦੀ ਮਿਹਨਤ ਤੋਂ ਬਾਅਦ ਕਿਤੇ ਜਾ ਕੇ ਅੱਗ `ਤੇ ਕਾਬੂ ਪਾਇਆ ਗਿਆ । ਇਸ ਦੌਰਾਨ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ । ਇੱਕ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਚਾਰ ਬੱਚੇ ਸੜ ਕੇ ਮਰ ਗਏ। ਬਾਕੀਆਂ ਦਾ ਸਾਰਾ ਸਮਾਨ ਸੁਆਹ ਹੋ ਗਿਆ। ਜਿਨ੍ਹਾਂ ਦੀਆਂ ਝੌਂਪੜੀਆਂ ਸੜ ਗਈਆਂ ਸਨ, ਉਨ੍ਹਾਂ ਦਾ ਰੋ -ਰੋ ਬੁਰਾ ਹਾਲ ਹੈ। ਕੁਝ ਲੋਕਾਂ ਦਾ ਦੋਸ਼ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ। ਮੁੱਖ ਮੰਤਰੀ ਤੇ ਮੇਅਰ ਨੇ ਕੀਤਾ ਘਟਨਾ ਤੇ ਦੁੱਖ ਪ੍ਰਗਟ ਅੱਗ ਲੱਗਣ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਮੇਅਰ ਸੁਸ਼ਮਾ ਖੜਕਵਾਲ ਨੇ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ `ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ । ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਵੀ ਘਟਨਾ ਸਥਾਨ `ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਆਦੇਸ਼ ਦਿੱਤੇ । ਘਟਨਾ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਦੀ ਇੱਕ ਟੀਮ ਤੁਰੰਤ ਘਟਨਾ ਸਥਾਨ `ਤੇ ਭੇਜੀ ਗਈ। ਨਗਰ ਨਿਗਮ ਕਮਿਸ਼ਨਰ ਗੌਰਵ ਕੁਮਾਰ ਨੇ ਖੁਦ ਘਟਨਾ ਸਥਾਨ `ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ।
