ਆਨਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨੋਡ ਕਰਨ ਤੇ ਫੀਸ ਲਾਗੂ ਚੰਡੀਗੜ੍ਹ, 25 ਮਾਰਚ 2026 : ਪੰਜਾਬ ਪੁਲਸ ਵਲੋਂ ਆਨ-ਲਾਈਨ ਪੋਰਟਲ ਤੋਂ ਐਫ. ਆਈ. ਆਰ. ਡਾਊਨਲੋਡ ਕਰਨ ਤੇ ਫੀਸ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਿੰਨੀ ਫੀਸ ਰੱਖੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਆਪਣੇ ਆਨ-ਲਾਈਨ ਪੋਰਟਲ ਤੋਂ ਜੋ ਐਫ਼. ਆਈ. ਆਰ. ਡਾਊਨਲੋਡ ਕਰਨ ਲਈ ਫੀਸ ਰੱਖ ਦਿੱਤੀ ਹੈ ਉਹ 80 ਰੁਪਏ ਤੈਅ ਕੀਤੀ ਗਈ ਹੈ। ਅਜਿਹਾ ਕੀਤੇ ਜਾਣ ਨਾਲ ਪਹਿਲਾਂ ਤੋਂ ਮਿਲਣ ਵਾਲੀ ਇਹ ਮੁਫ਼ਤ ਸਹੂਲਤ ਖ਼ਤਮ ਹੋ ਗਈ ਹੈ ।ਦੱਸਣਯੋਗ ਹੈ ਕਿ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਤੋਂ ਬਾਅਦ ਇਹ ਨਵਾਂ ਸਿਸਟਮ ਸੋਮਵਾਰ ਤੋਂ ਪ੍ਰਭਾਵੀ ਹੋ ਗਿਆ ਹੈ । ਇਸ ਦੇ ਨਾਲ ਹੀ ਰੋਜ਼ਾਨਾ ਡਾਇਰੀ ਰਿਪੋਰਟ (ਡੀ. ਡੀ. ਆਰ.) ਦੀ ਕਾਪੀ ਲਈ 100 ਰੁਪਏ ਦੀ ਫ਼ੀਸ ਤੈਅ ਕੀਤੀ ਗਈ ਹੈ । ਕੀ ਦੱਸਿਆ ਸਪੈਸ਼ਲ ਡਾਇਰਟਰ ਜਨਰਲ ਆਫ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਗੁਰਪ੍ਰੀਤ ਕੌਰ ਦਿਓ ਨੇ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਸਿਰਫ਼ ਸ਼ਿਕਾਇਤਕਰਤਾ ਹੀ ਸਬੰਧਤ ਪੁਲਿਸ ਥਾਣੇ ਤੋਂ ਮੁਫ਼ਤ ਕਾਪੀ ਪ੍ਰਾਪਤ ਕਰ ਸਕਦਾ ਹੈ, ਜਦੋਂ ਕਿ ਆਨਲਾਈਨ ਪੋਰਟਲ ਰਾਹੀਂ ਡਾਊਨਲੋਡ ਕਰਨ ’ਤੇ ਹਰ ਕਿਸੇ ਨੂੰ ਫ਼ੀਸ ਦੇਣੀ ਪਵੇਗੀ । ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈ ਛੋਟ : ਡੀ. ਐਸ. ਪੀ. ਡੀ. ਐਸ. ਪੀ. ਪ੍ਰਭਜੋਤ ਅਨੁਸਾਰ ਇਸ ਨਵੇਂ ਨਿਯਮ ਵਿਚ ਕਿਸੇ ਨੂੰ ਵੀ ਛੋਟ ਨਹੀਂ ਦਿਤੀ ਗਈ ਹੈ, ਇੱਥੋਂ ਤਕ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਡਾਊਨਲੋਡ ਲਈ ਭੁਗਤਾਨ ਕਰਨਾ ਹੋਵੇਗਾ । ਪੰਜਾਬ ’ਚ ਸਲਾਨਾ ਕਰੀਬ 60 ਹਜ਼ਾਰ ਐਫ਼. ਆਈ. ਆਰਜ਼. ਦਰਜ ਕੀਤੀਆਂ ਜਾਂਦੀਆਂ ਹਨ । ਕੀ ਦੱਸਦੇ ਹਨ ਅੰਕੜੇ ਅੰਕੜਿਆਂ ਅਨੁਸਾਰ ਹੁਣ ਤਕ ਪੰਜਾਬ ਪੁਲਿਸ ਦੇ ਸਾਂਝ ਪੋਰਟਲ ਤੋਂ 41.7 ਲੱਖ ਤੋਂ ਵੱਧ ਐਫ਼. ਆਈ. ਆਰ. ਡਾਊਨਲੋਡ ਕੀਤੀਆਂ ਜਾ ਚੁੱਕੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਡਿਜੀਟਲ ਪਹੁੰਚ ਲੋਕਾਂ ਲਈ ਕਿੰਨੀ ਮਹੱਤਵਪੂਰਨ ਸੀ। ਦੂਜੇ ਪਾਸੇ ਕਾਨੂੰਨੀ ਮਾਹਿਰਾਂ ਅਤੇ ਸਮਾਜਕ ਕਾਰਕੁੰਨਾਂ ਨੇ ਇਸ ਕਦਮ ਦੀ ਸਖ਼ਤ ਨਿਖ਼ੇਧੀ ਕੀਤੀ ਹੈ ।
