post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਵਿਭਾਗ ਵੱਲੋ ਵਿਦਾਇਗੀ ਪਾਰਟੀ ਦਾ ਆਯੋਜਨ

post-img

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਵਿਭਾਗ ਵੱਲੋ ਵਿਦਾਇਗੀ ਪਾਰਟੀ ਦਾ ਆਯੋਜਨ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋ ਬੀਤੇ ਦਿਨੀ ਬੀ.ਟੈਕ. ਅਤੇ ਐਮ.ਟੈਕ. ਕੋਰਸਾਂ ਦੇ ਅਖੀਰਲੇ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਦਾ ਪ੍ਰਬੰਧ ਪ੍ਰੀ-ਫਾਈਨਲ ਸਾਲ ਦੇ ਵਿਦਿਆਰਥੀਆਂ ਅਤੇ ਵਿਭਾਗ ਦੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਕੀਤਾ ਗਿਆ। ਸਭ ਤੋਂ ਪਹਿਲਾ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ, ਡਾ. ਲਵਕੇਸ਼, ਡਾ. ਬੇਅੰਤ ਕੌਰ ਸਿੱਧੂ ਅਤੇ ਇਜੀ. ਅਮਨਦੀਪ ਕੌਰ ਬਰਾੜ ਵਲੋਂ ਸ਼ਮਾ ਰੌਸ਼ਨ ਕਰਕੇ ਪਾਰਟੀ ਦਾ ਸ਼ੁਭ ਆਰੰਭ ਕੀਤਾ ਗਿਆ। ਡਾ. ਲਵਕੇਸ ਵੱਲੋਂ ਸਾਰੇ ਹਾਜ਼ਰ ਸਟਾਫ ਅਤੇ ਫੈਕਲਟੀ ਮੈਬਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ ਗਿਆ। ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਵੱਲੋਂ ਵਿਦਿਆਰਥੀ ਦੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਾ ਮਹੱਤਵ ਦੱਸਿਆ। ਇਸ ਪਾਰਟੀ ਵਿੱਚ ਡਾ. ਮਨਜੀਤ ਸਿੰਘ ਪਾਤਰ, ਸਾਬਕਾ ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ ਬਤੌਰ ਮੁੱਖ ਮਹਿਮਾਨ ਵਜੋ ਹਾਜ਼ਰ ਹੋਏ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਮਨਜੀਤ ਸਿੰਘ ਪਾਤਰ ਵੱਲੋਂ ਪਾਸ ਹੋਣ ਜਾ ਰਹੇ ਵਿਦਾਇਗੀ ਪਾਰਟੀ ਦੀ ਯਾਦਾਂ ਬਾਰੇ ਚਰਚਾ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਸ਼ੁਭ ਇਛਾਵਾਂ ਦਿੱਤੀਆਂ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਚਰਲ ਆਈਟਮਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਅਖੀਰ ਵਿੱਚ ਅਖਰੀਲੇ ਸਾਲ ਦੇ ਵਿਦਿਆਰਥੀਆਂ ਵਿੱਚੋਂ ਮਿਸਟਰ/ਮਿਸ ਸਮਾਈਲ, ਪਰਸਨੈਲਟੀ, ਟੇਲੈਟਿਡ ਦੀ ਵੀ ਚੌਣ ਕੀਤੀ ਗਈ। ਇਸ ਤੋਂ ਇਲਾਵਾ ਬੀ.ਟੈਕ. (ਈ.ਸੀ.ਈ.) ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵਲ ਕ੍ਰਿਸ਼ ਅਤੇ ਮਿਸ ਫੇਅਰਵਲ ਸਿਮਰਨ ਇਸੇ ਤਰ੍ਹਾਂ ਬੀ.ਟੈਕ. (ਈ.ਸੀ.ਐਮ.) ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵਲ ਦੀਵਮ ਮੈਣੀ ਅਤੇ ਮਿਸ ਫੇਅਰਵਲ ਜੈਸਮਿਨ ਦੇ ਟੈਗ ਜਿੱਤੇ। ਅਖੀਰ ਵਿੱਚ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਵੱਲੋਂ ਪ੍ਰਬੰਧਕ ਕਮੇਟੀ ਅਤੇ ਸਾਰੇ ਹਾਜ਼ਰ ਸਟਾਫ/ਫੈਕਲਟੀ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਸੋਨੀਆਂ, ਡਾ. ਰੀਚਾ ਸ਼ਰਮਾ, ਡਾ. ਰਮਨਦੀਪ ਕੌਰ, ਸ੍ਰੀਮਤੀ ਰਾਜਿੰਦਰ ਕੌਰ, ਸ੍ਰੀਮਤੀ ਸੁਖਵਿੰਦਰ ਕੌਰ ਅਤੇ ਸ੍ਰੀ ਭੁਪਿੰਦਰ ਸਿੰਘ ਹਾਜਰ ਰਹੇ।

Related Post