post

Jasbeer Singh

(Chief Editor)

National

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ਤੇ ਹੋਈਆਂ ਮੌਤਾਂ ਹੀ ਮੌਤਾਂ

post-img

ਟਰੱਕ ਦੀ ਸਵਾਰੀਆਂ ਨਾਲ ਭਰੀ ਵੈਨ ਨਾਲ ਟੱਕਰ ਹੋਣ ਤੇ ਹੋਈਆਂ ਮੌਤਾਂ ਹੀ ਮੌਤਾਂ ਉਤਰ ਪ੍ਰਦੇਸ਼, 18 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਇਕ ਵੈਨ ਦੇ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾਉਣ ਕਾਰਨ ਮੌਤ ਹੀ ਮੌਤਾਂ ਹੋਣ ਦਾ ਸਮਾਚਾਰ ਹੈ। ਕਿੰਨੇ ਲੋਕਾਂ ਦੀ ਹੋ ਗਈ ਮੌਤ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿੱਚ ਜੋ ਅੱਜ ਸਵੇਰੇ ਸਾਢੇ 7 ਵਜੇ ਇੱਕ ਸੜਕ ਹਾਦਸੇ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਦਾ ਕਾਰਨ ਇੱਕ ਤੇਜ਼ ਰਫ਼ਤਾਰ ਟਰੱਕ ਦਾ ਸਾਹਮਣੇ ਤੋਂ ਆ ਰਹੀ ਵੈਨ ਨਾਲ ਟਕਰਾਉਣਾ ਹੈ। ਵੈਨ ਵਿੱਚ ਦੋ ਔਰਤਾਂ ਸਮੇਤ ਦਸ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਸਾਰਿਆਂ ਦੀ ਮੌਤ ਹੋ ਗਈ । ਜਬਰਦਸਤ ਟੱਕਰ ਦੇ ਚਲਦਿਆਂ ਵੈਨ 10 ਫੁੱਟ ਜਾ ਡਿੱਗੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ 10 ਫੁੱਟ ਦੂਰ ਜਾ ਕੇ ਰੁਕੀ । ਯਾਤਰੀਆਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਇੱਕ ਵਿਅਕਤੀ ਦਾ ਚਿਹਰਾ ਪੂਰੀ ਤਰ੍ਹਾਂ ਫਟ ਗਿਆ। ਲੋਕ ਸੀਟਾਂ ਦੇ ਵਿਚਕਾਰ ਫਸ ਗਏ । ਦੋ ਲੋਕ ਸੜਕ `ਤੇ ਡਿੱਗ ਗਏ। ਆਸ-ਪਾਸ ਦੇ ਲੋਕ ਮੌਕੇ `ਤੇ ਪਹੁੰਚੇ, ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ । ਪੁਲਸ ਮੌਕੇ `ਤੇ ਪਹੁੰਚੀ ਅਤੇ ਇੱਕ ਜ਼ਖ਼ਮੀ ਵਿਅਕਤੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ । ਚਸ਼ਮਦੀਦਾਂ ਨੇ ਦੱਸਿਆ ਕਿ ਵੈਨ ਲਖੀਮਪੁਰ ਤੋਂ ਸੀਸੀਆ ਜਾ ਰਹੀ ਸੀ ਉਦੋਂ ਹੀ ਬਹਿਰਾਈਚ ਤੋਂ ਆ ਰਹੇ ਇੱਕ ਟਰੱਕ ਨਾਲ ਸਿੱਧੀ ਟੱਕਰ ਹੋ ਗਈ । ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਅਚਾਨਕ ਕੰਟਰੋਲ ਗੁਆ ਬੈਠਾ । ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਇਹ ਹਾਦਸਾ ਜਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਪੀਲੀਭੀਤ-ਬਸਤੀ ਹਾਈਵੇਅ `ਤੇ ਅਦਲਿਸਪੁਰ ਪਿੰਡ ਨੇੜੇ ਵਾਪਰਿਆ ।

Related Post

Instagram