post

Admin

(Chief Editor)

Patiala News

ਜਹਿਰੀਲੀਜ ਚੀਜ਼ ਨਿਗਲਣ ਨਾਲ ਪਿਤਾ-ਧੀ ਦੀ ਮੌਤ ਤੇ ਮਾਂ-ਪੁੱਤਰ ਦੀ ਹਾਲਤ ਗੰਭੀਰ

post-img

ਜਹਿਰੀਲੀਜ ਚੀਜ਼ ਨਿਗਲਣ ਨਾਲ ਪਿਤਾ-ਧੀ ਦੀ ਮੌਤ ਤੇ ਮਾਂ-ਪੁੱਤਰ ਦੀ ਹਾਲਤ ਗੰਭੀਰ

ਪਟਿਆਲਾ, 9 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ (Patiala) ਵਿਖੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਦੋ ਦੀ ਮੌਤ ਤੇ ਦੋ ਦੀ ਹਾਲ ਜਹਿਰੀਲੀ ਚੀਜ਼ (Poisonous thing) ਖਾਣ ਨਾਲ ਗੰਭੀਰ ਬਣੀ ਹੋਈ ਹੈ ।

ਕੌਣ ਹਨ ਚਾਰੋਂ ਜਣੇ

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਜੋ ਬੀਤੀ ਰਾਤ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਕੋਈ ਜਹਿਰੀਲੀ ਚੀਜ਼ ਨਿਗਲ ਲਈ ਗਈ ਹੈ ਦੇ ਚਲਦਿਆਂ ਜਿਹੜੇ ਦੋ ਮੈਂਬਰਾਂ ਪਿਤਾ ਦੇ ਧੀ ਦੀ ਮੌਤ ਹੋਈ ਹੈ ਦੀ ਪਛਾਣ ਵਿਕਾਸ ਬਾਤਿਸ਼ ਅਤੇ ਖੁਸ਼ੀ ਬਾਤਿਸ਼ ਦੇ ਤੌਰ 'ਤੇ ਹੋਈ ਹੈ । ਇਸੇ ਤਰ੍ਹਾਂ ਜੋ ਮਾਂ-ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੀ ਪਛਾਣ ਤਮੰਨਾ ਬਾਤਿਸ਼ ਤੇ ਕਨਵ ਬਾਤਿਸ਼ ਦੇ ਤੌਰ 'ਤੇ ਹੋਈ ਹੈ । ਘਟਨਾ ਤੋਂ ਬਾਅਦ ਚਾਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ । 

ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ

ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਲੋਂ ਜਹਿਰੀਲੀ ਚੀਜ਼ ਖਾ ਲੈਣ ਦੇ ਸਾਹਮਣੇ ਆਏ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਵਿੱਚ ਘਰੇਲੂ ਲੈਣ-ਦੇਣ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਫਿਰ ਵੀ ਪੁਲਸ ਵਲੋਂ ਹਰ ਤਰ੍ਹਾਂ ਤੋਂ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਹਿਰੀਲੀ ਚੀਜ਼ ਨਿਗਲਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ।

ਦੋਵੇਂ ਲਾਸ਼ਾਂ ਨੂੰ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਲਈ

ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ । ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

Related Post

Instagram