post

Jasbeer Singh

(Chief Editor)

National

ਪੁੱਤਰ ਨੂੰ ਇਟਲੀ ਮਿਲਣ ਲਈ ਜਾਂਦੇ ਵੇਲੇ ਜਹਾਜ਼ ਵਿਚ ਹੀ ਹੋਈ ਪਿਤਾ ਦੀ ਮੌਤ

post-img

ਪੁੱਤਰ ਨੂੰ ਇਟਲੀ ਮਿਲਣ ਲਈ ਜਾਂਦੇ ਵੇਲੇ ਜਹਾਜ਼ ਵਿਚ ਹੀ ਹੋਈ ਪਿਤਾ ਦੀ ਮੌਤ ਨਵੀਂ ਦਿੱਲੀ, 20 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ ਦੇ ਵਸਨੀਕ ਪਰਗਨ ਸਿੰਘ ਜੋ ਕਿ ਪਤਨੀ ਸਮੇਤ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਹੇ ਸਨ ਦੀ ਜਹਾਜ਼ ਵਿਚ ਹੀ ਮੌਤ ਹੋ ਗਈ ਹੈ। ਕੀ ਕਾਰਨ ਰਿਹਾ ਪਰਗਨ ਸਿੰਘ ਦੀ ਮੌਤ ਦਾ ਮਿਲੀ ਜਾਣਕਾਰੀ ਅਨੁਸਾਰ ਪਰਗਨ ਸਿੰਘ ਦਿੱਲੀ ਹਵਾਈ ਅੱਡੇ ਤੋਂ ਆਪਣੇ ਇਟਲੀ ਬੈਠੇ ਪੁੱਤਰ ਨੂੰ ਮਿਲਣ ਲਈ ਜਦੋਂ ਜਹਾਜ਼ ਰਾਹੀਂ ਇਟਲੀ ਜਾ ਰਹੇ ਸਨ ਤਾਂ ਉਡਾਣ ਭਰਨ ਦੇ ਥੋੜੇ ਸਮੇਂ ਬਾਅਦ ਹੀ ਪਰਗਨ ਸਿੰਘ ਦੀ ਤਬੀਅਤ ਖਰਾਬ ਹੋ ਗਈ, ਜਿਸ ਤੇ ਜਦੋਂ ਯਾਤਰੀਆਂ ਦੇ ਹਵਾਈ ਜਹਾਜ਼ ਦੇ ਸਟਾਫ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਜਾਂਚ ਤੋਂ ਬਾਅਦ ਪਰਗਨ ਨੂੰ ਮ੍ਰਿਤਕ ਐਲਾਨ ਦਿੱਤਾ। ਪਰਗਨ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਕੀ ਦੱਸਿਆ ਪਰਗਨ ਸਿੰਘ ਦੇ ਪੁੱਤਰ ਨੇ ਹੁਸਿ਼ਆਰਪੁਰ ਦੇ ਟਾਂਡਾ ਦੇ ਮੂਨਕ ਖੁਰਦ ਪਿੰਡ ਦਾ ਵਸਨੀਕ ਪਰਗਨ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਮਾਪਿਆਂ ਨੇ ਪਹਿਲਾਂ 15 ਫਰਵਰੀ ਨੂੰ ਫਲਾਈਟ ਪਕੜਨੀ ਸੀ ਪਰ ਪਿਤਾ ਦੇ ਬੇਹੋਸ਼ ਹੋ ਜਾਣ ਤੇ ਮੈਡੀਕਲ ਜਾਂਚ ਤੋਂ ਬਾਅਦ ਫਿਰ 16 ਫਰਵਰੀ ਨੂੰ ਫਲਾਈਟ ਪਕੜਨ ਦਿੱਲੀ ਪਹੁੰਚੇ ਸਨ ਕਿਉਂਕਿ ਉਨ੍ਹਾਂ ਨੂੰ ਅਗਲੇ ਦਿਨ ਉਡਾਣ ਲਈ ਫਿਟ-ਟੂ ਫਲਾਈ ਦਾ ਸਰਟੀਫਿਕੇਟ ਵੀ ਮਿਲ ਗਿਆ ਸੀ ਪਰ ਫਲਾਈਟ ਦੇ ਉਡਾਣ ਭਰਨ ਤੋਂ ਬਾਅਦ ਇਹ ਘਟਨਾਕ੍ਰਮ ਵਾਪਰ ਗਿਆ। ਜਿਸ ਨਾਲ ਇਕ ਵਾਰ ਤਾਂ ਸਭ ਕੁੱਝ ਖਤਮ ਜਿਹਾ ਹੋ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

Related Post

Instagram