ਸੰਘਣੀ ਧੁੰਦ ਦੇ ਚਲਦਿਆਂ ਕੁਰਾਲੀ ਨੇੜੇ ਦੋ ਸਕੂਲ ਬਸਾਂ ਆਪਸ ਵਿਚ ਟਕਰਾਉਣ ਕਾਰਨ ਪੰਜ ਜ਼ਖਮੀ
- by Jasbeer Singh
- December 18, 2025
ਸੰਘਣੀ ਧੁੰਦ ਦੇ ਚਲਦਿਆਂ ਕੁਰਾਲੀ ਨੇੜੇ ਦੋ ਸਕੂਲ ਬਸਾਂ ਆਪਸ ਵਿਚ ਟਕਰਾਉਣ ਕਾਰਨ ਪੰਜ ਜ਼ਖਮੀ ਮੋਹਾਲੀ, 18 ਦਸੰਬਰ 2025 : ਮੋਹਾਲੀ ਦੇ ਨੇੜੇ ਪੈਂਦੇ ਕੁਰਾਲੀ ਵਿਖੇ ਸੰਘਣੀ ਧੁੰਦ ਕਾਰਨ ਚੰਡੀਗੜ੍ਹ ਹਾਈਵੇਅ ‘ਤੇ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ । ਇਸ ਹਾਦਸੇ ਵਿੱਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿਚ ਟੁੱਟ ਗਈ ਡਰਾਈਵਰ ਦੀ ਲੱਤ ਇਸ ਹਾਦਸੇ ਵਿੱਚ ਇੱਕ ਬੱਸ ਡਰਾਈਵਰ ਦੀ ਲੱਤ ਟੁੱਟ ਗਈ, ਜਦੋਂ ਕਿ ਦੂਜੇ ਡਰਾਈਵਰ ਦੇ ਸਿਰ ‘ਤੇ ਛੇ ਟਾਂਕੇ ਲੱਗੇ। ਇਸ ਹਾਦਸੇ ਵਿੱਚ ਤਿੰਨ ਬੱਚੇ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇੱਕ ਨਿਗਰਾਨੀ ਹੇਠ ਹੈ। ਜਮੁਨਾ ਅਪਾਰਟਮੈਂਟਸ ਨੇੜੇ ਹਾਦਸਾ ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਅੱਜ ਸਵੇਰੇ ਜਮੁਨਾ ਅਪਾਰਟਮੈਂਟਸ ਨੇੜੇ ਹੋਇਆ। ਉਸ ਸਮੇਂ ਭਾਰੀ ਧੁੰਦ ਸੀ, ਜਿਸ ਕਾਰਨ ਬੱਸ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੇਂਟ ਐਜ਼ਰਾ ਅਤੇ ਡੀ. ਪੀ. ਐਸ. ਬੱਸਾਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਦੋਵਾਂ ਸਕੂਲਾਂ ਦੇ ਸਟਾਫ ਮੌਕੇ ‘ਤੇ ਪਹੁੰਚੇ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
