post

Admin

(Chief Editor)

National

ਬਿਹਾਰ ਵਿਚ ਤੇਜ ਰਫ਼ਤਾਰ ਕਾਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਤੇ ਕਈ ਜਖਮੀ

post-img

ਬਿਹਾਰ ਵਿਚ ਤੇਜ ਰਫ਼ਤਾਰ ਕਾਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਤੇ ਕਈ ਜਖਮੀ

ਬਿਹਾਰ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਸੁਪੌਲ ਵਿਖੇ ਇਕ ਤੇਜ ਰਫ਼ਤਾਰ ਕਾਰ ਦੇ ਕੀਰਤਨ ਕਰ ਰਹੇ ਵਿਅਕਤੀਆਂ ਤੇ ਚੜ੍ਹਨ ਕਾਰਨ ਪੰਜ ਦੀ ਮੌਤ ਹੋ ਗਈ ਹੈ ।

ਪਿੰਡ ਵਾਸੀ ਝੂਲਨ ਤਿਓਹਾਰ ਦੇ ਮੌਕੇ ਕਰ ਰਹੇ ਸਨ ਬਜਰੰਗਬਲੀ ਦਾ ਕੀਰਤਨ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਸੁਪੌਲ ਵਿਖੇ ਜੋ ਪਿਪਰਾ ਥਾਣਾ ਖੇਤਰ ਵਿਚ ਝੂਲਨ ਤਿਓਹਾਰ ਮਨਾਉਣ ਲਈ ਬਜਰੰਗਬਲੀ ਮੰਦਰ ਨੇੜੇ ਜਦੋਂ ਭਜਨ ਕੀਰਤਨ ਕਰ ਰਹੇ ਸਨ ਤਾਂ ਇਕ ਤੇਜ ਰਫ਼ਤਾਰ ਕਾਰ (Fast car) ਅਚਾਨਕ ਹੀ ਭੀੜ 'ਤੇ ਚੜ੍ਹ ਗਈ, ਜਿਸ ਕਾਰਨ ਜਿਥੇ ਪੰਜ ਲੋਕਾਂ ਦੀ ਮੌਤ (Death) ਹੋ ਗਈ ਤੇ ਕਈ ਗੰਭੀਰ ਜਖਮੀ ਹੋ ਗਏ ਨੂੰ ਇਲਾਜ ਲਈ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ ।

ਕਾਰ ਸਵਾਰ ਨੇ ਕਾਰ ਭਜਾ ਕੇ ਮਾਰੀ ਗੈਰਾਜ ਵਿਚ

ਪ੍ਰਾਪਤ ਸੂਚਨਾ ਮੁਤਾਬਕ ਜਿਸ ਤੇਜ ਰਫ਼ਤਾਰ ਕਾਰ ਨੇ ਸ਼ਰਧਾਲੂਆਂ ਤੇ ਕਾਰ ਚੜ੍ਹਾ ਦਿੱਤੀ ਵਲੋਂ ਮੌਕੇ ਵਾਲੀ ਥਾਂ 'ਤੇ ਵਾਪਰੇ ਘਟਨਾਕ੍ਰਮ ਦੇ ਪੀੜ੍ਹਤਾਂ ਨੂੰ ਹਸਪਤਾਲ ਪਹੁੰਚਾਉਣ ਦੀ ਥਾਂ ਤੇ ਕਾਰ ਭਜਾ ਲਈ ਗਈ ਅਤੇ ਤੇਜ ਰਫ਼ਤਾਰੀ ਦੇ ਚਲਦਿਆਂ ਅੱਗੇ ਜਾ ਕੇ ਕਾਰ ਇਕ ਗੈਰਾਜ ਵਿਚ ਮਾਰੀ, ਜਿਸ ਦੌਰਾਨ ਗੈਰਾਜ ਵਿਚ ਕੋਈ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਦੱਸਣਯੋਗ ਹੈ ਕਿ ਪੁਲਸ ਨੇ ਨੁਕਸਾਨੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ ।

Related Post

Instagram