July 6, 2024 02:43:37
post

Jasbeer Singh

(Chief Editor)

Sports

ਫੁਟਬਾਲ: ਸੁਨੀਲ ਛੇਤਰੀ ਵੱਲੋਂ ਸੰਨਿਆਸ ਲੈਣ ਦਾ ਐਲਾਨ

post-img

ਮਹਾਨ ਖਿਡਾਰੀ ਸੁਨੀਲ ਛੇਤਰੀ ਨੇ ਕੁਵੈਤ ਖ਼ਿਲਾਫ਼ ਛੇ ਜੂਨ ਨੂੰ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਮਗਰੋਂ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ। ਭਾਰਤੀ ਟੀਮ ਦੇ ਕਪਤਾਨ ਛੇਤਰੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜ਼ਰੀਏ ਇਹ ਐਲਾਨ ਕੀਤਾ। ਸਾਲ 2005 ਵਿੱਚ ਕੌਮਾਂਤਰੀ ਫੁਟਬਾਲ ਵਿੱਚ ਪ੍ਰਦਰਸ਼ਨ ਕਰਨ ਵਾਲੇ ਛੇਤਰੀ ਨੇ ਭਾਰਤ ਲਈ 94 ਗੋਲ ਕੀਤੇ ਹਨ। ਉਸ ਦੇ ਨਾਂ ਭਾਰਤ ਲਈ ਸਭ ਤੋਂ ਵੱਧ ਗੋਲ ਅਤੇ ਕੌਮਾਂਤਰੀ ਮੈਚ ਹਨ। ਸਰਗਰਮ ਫੁਟਬਾਲ ਖਿਡਾਰੀਆਂ ਵਿੱਚ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਓਨਲ ਮੈਸੀ ਮਗਰੋਂ ਉਸ ਦੇ ਨਾਂ ਸਭ ਤੋਂ ਵੱਧ ਗੋਲ ਹਨ। ਉਸ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ। ਛੇਤਰੀ ਦੋ ਦਾਹਕਿਆਂ ਤੋਂ ਭਾਰਤੀ ਫੁਟਬਾਲ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਉਸ ਦਾ ਆਖਰੀ ਮੈਚ ਕੋਲਕਾਤਾ ਦੇ ਸਾਲਟਲੇਕ ਸਟੇਡੀਅਮ ਵਿੱਚ ਹੋਵੇਗਾ। ਛੇਤਰੀ ਨੇ ਗਮਾਰਚ ਵਿੱਚ 150ਵਾਂ ਕੌਮਾਂਤਰੀ ਮੈਚ ਖੇਡਿਆ ਸੀ ਅਤੇ ਗੁਹਾਟੀ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਵਿੱਚ ਗੋਲ ਵੀ ਕੀਤਾ ਸੀ। ਭਾਰਤ ਹਾਲਾਂਕਿ ਇਹ ਮੈਚ 1-2 ਨਾਲ ਹਾਰ ਗਿਆ ਸੀ। ਦੇਸ਼ ਦੇ ਸਭ ਤੋਂ ਸ਼ਾਨਦਾਰ ਸਟਰਾਈਕਰ ਵਿੱਚੋਂ ਇੱਕ ਬਣੇ ਛੇਤਰੀ ਨੇ ਪਾਕਿਸਤਾਨ ਖ਼ਿਲਾਫ਼ 2005 ਵਿੱਚ ਕੌਮਾਂਤਰੀ ਫੁਟਬਾਲ ਵਿੱਚ ਪ੍ਰਦਰਸ਼ਨ ਮੇਚ ’ਚ ਗੋਲ ਕੀਤਾ ਸੀ। ਉਸ ਨੇ ਕਿਹਾ, ‘‘ਉਸ ਦਿਨ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਨੂੰ ਯਾਦ ਹੈ ਕਿ ਜਦੋਂ ਮੈਂ ਦੇਸ਼ ਲਈ ਪਹਿਲੀ ਵਾਰ ਖੇਡਿਆ ਸੀ। ਮੇਰਾ ਪਹਿਲਾ ਗੋਲ ਅਤੇ 80ਵੇਂ ਮਿੰਟ ਵਿੱਚ ਗੋਲ ਗੁਆਉਣਾ। ਉਹ ਦਿਨ ਮੈਂ ਕਦੇ ਨਹੀਂ ਭੁੱਲ ਸਕਦਾ ਅਤੇ ਉਹ ਕੌਮੀ ਟੀਮ ਨਾਲ ਮੇਰੇ ਸਫ਼ਰ ਦੇ ਸਰਵੋਤਮ ਦਿਨਾਂ ਵਿੱਚੋਂ ਇੱਕ ਸੀ। 

Related Post