ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ
- by Jasbeer Singh
- December 31, 2025
ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਹੋਇਆ ਬੇਰਹਿਮੀ ਨਾਲ ਕਤਲ ਮੋਹਾਲੀ, 31 ਦਸੰਬਰ 2025 : ਪੰਜਾਬ ਦੇ ਮੋਹਾਲੀ ਵਿਖੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਪੰਜਾਬ ਅੰਦਰ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਕਿਊਂ ਕੀਤਾ ਗਿਆ ਹੈ ਕਤਲ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮਹਿਲਾ ਦਾ ਕਤਲ ਕੀਤਾ ਗਿਆ ਹੈ ਦਾ ਕਤਲ ਕੀਤੇ ਜਾਣ ਵੇਲੇ ਨੌਕਰ ਵੀ ਕੁਰਸੀ ਨਾਲ ਬੰਨ੍ਹਿਆਂ ਹੋਇਆ ਸੀ ਤੇ ਪੁਲਸ ਅਨੁਸਾਰ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ । ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ ਦੀ ਪਤਨੀ ਮੌਜੂਦਾ ਸਮੇਂ ਵਿਚ ਫੇਜ਼-5 ਮੋਹਾਲੀ ਵਿਖੇ ਰਹਿ ਰਹੀ ਸੀ । ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦਿਆਂ ਫਿਲਹਾਲ ਨੌਕਰ ਹੈ ਪੁਲਸ ਦੀ ਹਿਰਾਸਤ ਵਿਚ ਮੋਹਾਲੀ ਵਿਖੇ ਲੁੱਟ ਤੋਂ ਬਾਅਦ ਕੀਤੇ ਗਏ ਕਤਲ ਦੀ ਘਟਨਾ ਵਿਚ ਫਿਲਹਾਲ ਦੀ ਘੜੀ ਘਰ ਦੇ ਨੌਕਰ ਦੀ ਭੂਮਿਕਾ ਨੂੰ ਸ਼ੱਕੀ ਸਮਝਦਿਆਂ ਹਿਰਾਸਤ ਵਿਚ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸ਼ਨਲ ਐਡਵੋਕੇਟ ਜਨਰਲ ਇਸ ਸਮੇਂ ਆਪਣੀ ਧੀ ਨੂੰ ਮਿਲਣ ਲਈ ਮਸਕਟ ਵਿੱਚ ਹਨ। ਜਿਸ ਨੌਕਰ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ ਉਹ 25 ਸਾਲ ਦਾ ਹੈ ਅਤੇ ਨੌਂ ਸਾਲਾਂ ਤੋਂ ਗੋਇਲ ਪਰਿਵਾਰ ਲਈ ਕੰਮ ਕਰ ਰਿਹਾ ਸੀ । ਪੁਲਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ ਨੇ ਔਰਤ ਨੂੰ ਮਾਰ ਦਿੱਤਾ ਅਤੇ ਨੌਕਰ ਨੂੰ ਛੱਡ ਦਿੱਤਾ ਭਾਵੇਂ ਕਿ ਉਹ ਉਨ੍ਹਾਂ ਲਈ ਵੱਡਾ ਖ਼ਤਰਾ ਸੀ।
