ਝਗੜੇ ਨੂੰ ਸੁਲਝਾਉਣ ਗਿਆ ਵਿਅਕਤੀ ਖੁਦ ਹੀ ਉਤਰ ਗਿਆ ਮੌਤ ਦੇ ਘਾਟ ਹੁਸਿ਼ਆਰਪੁਰ, 26 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਦੇ ਬਹਾਦਰਪੁਰ ਖੇਤਰ ਦੇ ਇਕ ਮੁਹੱਲੇ ਵਿਚ ਹੋਏ ਝਗੜੇ ਨੂੰ ਸੁਲਝਾਉਣ ਗਏ ਵਿਅਕਤੀ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕੌਣ ਹੈ ਇਹ ਮ੍ਰਿਤਕ ਜੋ ਗਿਆ ਸੀ ਝਗੜਾ ਸੁਲਝਾਉਣ ਤੇ ਖੁਦ ਹੀ ਝਗੜੇ ਦਾ ਸਿ਼ਕਾਰ ਹੋ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਖੇਤਰ ਦੇ ਸੈਣੀ ਮੁਹੱਲੇ ਵਿਚ ਜਿਸ 48 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਰਾਜੀਵ ਸੈਣੀ ਹੈ ਤੇ ਉਹ ਨਗਰ ਨਿਗਮ ਵਿਖੇ ਟਿਊਬਵੈਲ ਅਪ੍ਰੇਟਰ ਸੀ। ਉਕਤ ਵਿਅਕਤੀ ਜਿਥੇ ਕਤਲ ਕਰ ਦਿੱਤਾ ਗਿਆ ਦੇ ਨਾਲ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਕੀ ਦੱਸਿਆ ਮ੍ਰਿਤਕ ਦੇ ਭਰਾ ਨੇ ਮੌਤ ਦੇ ਘਾਟ ਉਤਰੇ ਰਾਜੀਵ ਸੈਣੀ ਦੇ ਭਰਾ ਮੋਹਿਤ ਸੈਣੀ ਨੇ ਦੱਸਿਆ ਕਿ ਰਾਤ 8:30 ਵਜੇ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਕੁਝ ਆਦਮੀ ਇੱਕ 14 ਸਾਲਾ ਲੜਕੇ ‘ਤੇ ਹਮਲਾ ਕਰ ਰਹੇ ਸਨ ਅਤੇ ਜਦੋਂ ਰਾਜੀਵ ਸੈਣੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਹ ਥੋੜ੍ਹੀ ਦੇਰ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਉਸ ‘ਤੇ ਅਤੇ ਕ੍ਰਿਸ਼ ‘ਤੇ ਹਮਲਾ ਕਰ ਦਿੱਤਾ । ਜਦੋਂ ਕ੍ਰਿਸ਼ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਅੰਦਰ ਖਿੱਚਿਆ ਤਾਂ ਹਮਲਾਵਰਾਂ ਨੇ ਰਾਜੀਵ ਦੇ ਸਿਰ ਵਿੱਚ ਬੁਰੀ ਤਰ੍ਹਾਂ ਚਾਕੂ ਮਾਰ ਦਿੱਤਾ। ਪੁਲਸ ਵਲੋਂ ਉਪਰੋਕਤ ਸਮੁੱਚੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
