ਪੁਲਸ ਨੇ ਮੁਕਾਬਲੇ ਵਿਚ ਲੁਟੇਰੇ ਨੂੰ ਕੀਤਾ ਲੱਤ ਵਿਚ ਗੋਲੀ ਮਾਰ ਕੇ ਗ੍ਰਿਫ਼ਤਾਰ
- by Jasbeer Singh
- January 20, 2026
ਪੁਲਸ ਨੇ ਮੁਕਾਬਲੇ ਵਿਚ ਲੁਟੇਰੇ ਨੂੰ ਕੀਤਾ ਲੱਤ ਵਿਚ ਗੋਲੀ ਮਾਰ ਕੇ ਗ੍ਰਿਫ਼ਤਾਰ ਮੰਡੀ ਗੋਬਿੰਦਗੜ੍ਹ, 20 ਜਨਵੀ 2026 : ਮੰਡੀ ਗੋਬਿੰਦਗੜ੍ਹ ਵਿਖੇ ਇਕ ਲੁਟੇਰੇ ਨੂੰ ਪੁਲਸ ਤੇ ਕੀਤੀ ਗਈ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਜਵਾਬ ਵਿਚ ਗੋਲੀ ਚਲਾ ਕੇ ਜ਼ਖ਼ਮੀ ਕਰਕੇ ਹੀ ਗ੍ਰਿਫਤਾਰ ਕਰਨਾ ਪਿਆ। ਕੀ ਦੱਸਿਆ ਐਸ. ਐਸ. ਪੀ. ਅਗਰਵਾਲ ਨੇ ਪੰਜਾਬ ਪੁਲਸ ਵਲੋਂ ਜਿਸ ਲੁਟੇਰੇ ਨੂੰ ਅਖੀਰਕਾਰ ਜਵਾਬੀ ਫਾਇਰਿੰਗ ਕਰਕੇ ਹੀ ਜ਼ਖ਼ਮੀ ਕਰਨ ਤੋਂ ਬਾਅਦ ਗ੍ਰਿ਼ਫਤਾਰ ਕਰਨ ਲਈ ਮਜਬੂਰ ਹੋਣਾ ਪਿਆ ਸਬੰਧੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਇਲਾਕੇ ਵਿੱਚ ਲੁੱਟ-ਖੋਹ ਅਤੇ ਡਕੈਤੀ ਦੇ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਸਿ਼ਵਾ ਨੂੰ ਪੁਲਸ ਨੇ 15 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ । ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਉਸ ਨੇ ਗੈਰ-ਕਾਨੂੰਨੀ ਹਥਿਆਰ ਲੁਕਾਉਣ ਦੀ ਜਾਣਕਾਰੀ ਦਿੱਤੀ ਸੀ । ਇਸੇ ਕਾਰਨ ਅੱਜ ਪੁਲਸ ਟੀਮ ਮੁਲਜ਼ਮ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ। ਨਿਸ਼ਾਨਦੇਹੀ ਹੀ ਮੌਕੇ ਸਿ਼ਵਾ ਨੇ ਕੱਢ ਲਿਆ ਸੀ ਅਚਾਨਕ ਛੁਪਾਇਆ ਹਥਿਆਰ ਸੀਨੀਅਰ ਸੁਪਰਡੈਂਟ ਆਫ ਪੁਲਸ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਮੁਲਜ਼ਮ ਸਿ਼ਵਾ ਨੇ ਅਚਾਨਕ ਲੁਕਾਇਆ ਹਥਿਆਰ ਕੱਢ ਲਿਆ ਅਤੇ ਪੁਲਸ ’ਤੇ ਗੋਲੀਬਾਰੀ ਕਰ ਦਿੱਤੀ । ਪੁਲਸ ਨੇ ਪੂਰੀ ਸਾਵਧਾਨੀ ਨਾਲ ਜਵਾਬੀ ਕਾਰਵਾਈ ਕੀਤੀ ਤੇ ਇਸ ਦੌਰਾਨ ਇੱਕ ਹੋਮਗਾਰਡ ਜਵਾਨ ਨੇ ਸੂਝਬੂਝ ਵਿਖਾਈ ਅਤੇ ਸਮੇਂ ਸਿਰ ਹਾਲਾਤ ਨੂੰ ਸੰਭਾਲ ਲਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ । ਗੋਲੀਬਾਰੀ ਦੌਰਾਨ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਗੋਲੀ ਨਹੀਂ ਲੱਗੀ। ਪੁਲਸ ਨੇ ਆਤਮ ਰੱਖਿਆ ਲਈ ਚਲਾਈ ਗੋਲੀ ਸਿ਼ਵਾ ਵਲੋਂ ਪੁਲਸ ਤੇ ਸ਼ੁਰੂ ਕੀਤੀ ਗਈ ਅਚਾਨਕ ਫਾਇਰਿੰਗ ਦੇ ਚਲਦਿਆਂ ਆਪਣੀ ਰੱਖਿਆ ਦੇ ਚਲਦਿਆਂ ਹੀ ਪੁਲਸ ਨੇ ਮੁਲਜ਼ਮ ਦੀ ਲੱਤ ’ਤੇ ਗੋਲੀ ਚਲਾਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ । ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਦੀ ਕਾਰਵਾਈ ਜਾਰੀ ਹੈ । ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਸਪੱਸ਼ਟ ਕਿਹਾ ਕਿ ਜਿ਼ਲ੍ਹੇ ਵਿੱਚ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਜਾਰੀ ਰੱਖੇਗੀ।
