post

Jasbeer Singh

(Chief Editor)

Patiala News

ਸਾਬਕਾ ਅਕਾਲੀ ਕੌਂਸਲਰ ਨੇ ਮਾਰੀ ਖੁਦ ਨੂੰ ਗੋਲੀ

post-img

ਸਾਬਕਾ ਅਕਾਲੀ ਕੌਂਸਲਰ ਨੇ ਮਾਰੀ ਖੁਦ ਨੂੰ ਗੋਲੀ ਪਟਿਆਲਾ, 31 ਅਕਤੂੁਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਘੋੋਮਾਜਰਾ ਵਿਖੇ ਰਹਿੰਦੇ ਸਾਬਕਾ ਅਕਾਲੀ ਕੌਂਸਲਰ ਇੰਦਰਮੀਤ ਸਿੰਘ ਬੱਬੀਮਾਨ ਵਲੋਂ ਅੱਜ ਵਰਕਸ਼ਾਪ ਵਿਚ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਗਈ। ਜਾਣਕਾਰੀ ਅਨੁਸਾਰ 65 ਵਰ੍ਹਿਆਂ ਦੇ ਸਨ। ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸਾਬਕਾ ਅਕਾਲੀ ਕੌਂਸਲਰ ਬੱਬੀਮਾਨ ਵਲੋਂ ਅਜਿਹਾ ਕੀਤੇ ਜਾਣ ਪਿੱਛੇ ਆਖਰ ਕੀ ਕਾਰਨ ਰਿਹਾ ਸਬੰਧੀ ਕੋਈ ਜਾਣਕਾਰੀ ਹਾਲੇ ਪ੍ਰਾਪਤ ਨਹੀਂ ਹੋ ਸਕੀ ਹੈੈ।

Related Post