ਸਾਬਕਾ ਕਾਂਗਰਸੀ ਵਿਧਾਇਕ ਜਲਾਲਪੁਰ ਪਾਰਟੀ ਵਿਚੋਂ ਮੁਅੱਤਲ
ਪਟਿਆਲਾ, 1 ਅਗਸਤ 2026 : ਵਿਧਾਨ ਸਭਾ ਹਲਕਾ ਘਨੌਰ (Assembly constituency Ghanaur) ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਵਿਚੋਂ ਮੁਅੱਤਲ (Suspension) ਕਰ ਦਿੱਤਾ ਗਿਆ ਹੈ ।
ਕੀ ਕਾਰਨ ਰਿਹਾ ਜਲਾਲਪੁਰ ਨੂੰ ਮੁਅੱਤਲ ਕਰਨ ਦਾ
ਮਿਲੀ ਜਾਣਕਾਰੀ ਅਨੁਸਾਰ ਜਿਲਾ ਪਟਿਆਲਾ ਅਧੀਨ ਆਉਂਦੇ ਹਲਕੇ ਹਲਕਾ ਘਨੌਰ ਤੋਂ ਜਿਸ ਕਾਂਗਰਸ ਪਾਰਟੀ (Congress Party) ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ ਦਾ ਕਾਰਨ ਜਲਾਲਪੁਰ ਵਲੋਂ ਪਾਰਟੀ ਦੀ ਸੀਨੀਅਰ ਲੀਡਰਸਿ਼ਪ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਤੇ ਕੇ. ਸੀ. ਵੇਨੂਗੋਪਾਲ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਹੈ ।
ਅਨੁਸ਼ਾਸਨ ਕਮੇਟੀ ਚੇਅਰਮੈਨ ਨੇ ਕੀਤਾ ਸੀ ਨੋਟਿਸ ਜਾਰੀ
ਸਾਬਕਾ ਵਿਧਾਇਕ ਜਲਾਲਪੁਰ (Former MLA Jalalpur) ਵਲੋਂ ਉਪਰੋਕਤ ਦੋਹਾਂ ਆਗੂਆਂ ਵਿਰੁੱਧ ਵਰਤੀ ਗਈ ਅਪਮਾਨਜਨਕ ਟਿੱਪਣੀ ਦੇ ਚਲਦਿਆਂ ਜਿਥੇ ਕਾਂਗਰਸ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਸੀ, ਉਥੇ ਕਾਂਗਰਸ ਪਾਰਟੀ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈੈਨ ਅਵਤਾਰ ਸਿੰਘ ਹੈਨਰੀ ਵਲੋਂ ਮਦਨ ਲਾਲ ਜਲਾਲਪੁਰ ਨੂੰ ਇਸ ਸਬੰਧੀ ਜਵਾਬ ਦੇਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਜਲਾਲਪੁਰ ਵਲੋਂ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਾ ਹੋਣ ਦੇ ਚਲਦਿਆਂ ਅੱਜ ਉਨ੍ਹਾਂ ਨੂੰ ਪਾਰਟੀ ਦੀ ਮੈਬਰਸਿ਼ਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ।
