post

Admin

(Chief Editor)

Latest update

ਸਾਬਕਾ ਕ੍ਰਿਕਟ ਕਪਤਾਨਾਂ ਨੇ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ

post-img

ਸਾਬਕਾ ਕ੍ਰਿਕਟ ਕਪਤਾਨਾਂ ਨੇ ਲਿਖਿਆ ਪਾਕਿਸਤਾਨ ਸਰਕਾਰ ਨੂੰ ਪੱਤਰ

ਨਵੀਂ ਦਿੱਲੀ, 24 ਅਗਸਤ 2026 : ਦੁਨੀਆਂ ਭਰ ਦੇ ਸਾਬਕਾ ਕ੍ਰਿਕਟ ਕਪਤਾਨਾਂ (Former cricket captains) ਵਲੋਂ ਪਾਕਿਸਤਾਨ ਦੇਸ਼ ਦੀ ਮੌਜੂਦਾ ਸਰਕਾਰ ਨੂੰ ਇਕ ਪੱਤਰ ਲਿਖੇ (Wrote letters) ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਤੇ ਕਿੰਨੇ ਸਾਬਕਾ ਕ੍ਰਿਕਟ ਕਪਤਾਨਾਂ ਵਲੋਂ ਲਿਖਿਆ ਗਿਆ ਹੈ ਪੱਤਰ

ਮਿਲੀ ਜਾਣਕਾਰੀ ਅਨੁਸਾਰ ਦੁਨੀਆਂ ਭਰ ਦੇ ਜਿਨ੍ਹਾਂ ਸਾਬਕਾ ਕ੍ਰਿਕਟ ਕਪਤਾਨਾਂ ਵਲੋਂ ਪਾਕਿਸਤਾਨ (Pakistan) ਦੇਸ਼ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ ਨੂੰ ਪੱਤਰ ਲਿਖਿਆ ਗਿਆ ਹੈ ਉਨ੍ਹਾਂ ਦੀ ਗਿਣਤੀ 21 ਹੈ ਤੇ ਪੱਤਰ ਵਿਚ ਉਨ੍ਹਾਂ ਵਲੋਂ ਪਾਕਿਸਤਾਨ ਸਰਕਾਰ (Government of Pakistan) ਨੂੰ ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਹੀ ਇਲਾਜ ਦਿਵਾਉਣ ਦੀ ਮੰਗ ਕੀਤੀ ਗਈ ਹੈ ।

ਕਿਹੜੇ ਕਿਹੜੇ ਦੇਸ਼ਾਂ ਦੇ ਕਿੰਨੇ ਕਪਤਾਨਾਂ ਨੇ ਲਿਖਿਆ ਹੈ ਪੱਤਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜੋ 21 ਦੇ ਕਰੀਬ ਕ੍ਰਿਕਟ ਦੀ ਦੁਨੀਆਂ ਦੇ ਸਾਬਕਾ ਕਪਤਾਨਾਂ ਵਲੋਂ ਪੱਤਰ ਲਿਖ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਇਮਰਾਨ ਖਾਨ ਨੂੰ ਸਹੀ ਮੈਡੀਕਲ ਇਲਾਜ (Medical treatment) ਦੇਣ ਦੀ ਮੰਗ ਕੀਤੀ ਗਈ ਹੈ ਦੇ ਵਿਚ ਭਾਰਤ ਦੇ 3, ਆਸਟ੍ਰੇਲੀਆ ਦੇ 8, ਇੰਗਲੈਂਡ ਦੇ 6, ਵੈਸਟਇੰਡੀਜ਼-ਸ੍ਰੀਲੰਕਾ ਦੇ 1-1 ਅਤੇ ਨਿਊਜ਼ੀਲੈਂਡ ਦੇ 2 ਸਾਬਕਾ ਕਪਤਾਨ ਸ਼ਾਮਲ ਹਨ । ਦੱਸਣਯੋਗ ਹੈ ਕਿ ਪੱਤਰ ਵਿਚ ਮੰਗ ਕੀਤੀ ਗਈ ਕਿ ਇਮਰਾਨ ਖਾਨ ਨਾਲ ਮਨੁੱਖੀ ਵਿਵਹਾਰ ਕੀਤਾ ਜਾਵੇ ਤੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ ਦੇ ਮੁਤਾਬਕ ਇਮਰਾਨ ਦੀ ਮੈਡੀਕਲ ਜਾੰਚ ਕੀਤੀ ਜਾਵੇ । 

Related Post

Instagram