post

Jasbeer Singh

(Chief Editor)

Patiala News

ਸ਼ੰਭੂ ਰੇਲਵੇ ਧਮਾਕਾ ਮਾਮਲੇ ਵਿਚ ਮਿਲਿਆ ਚਾਰਾਂ ਦਾ 7 ਦਿਨਾਂ ਦਾ ਪੁਲਸ ਰਿਮਾਂਡ

post-img

ਸ਼ੰਭੂ ਰੇਲਵੇ ਧਮਾਕਾ ਮਾਮਲੇ ਵਿਚ ਮਿਲਿਆ ਚਾਰਾਂ ਦਾ 7 ਦਿਨਾਂ ਦਾ ਪੁਲਸ ਰਿਮਾਂਡ ਪਟਿਆਲਾ, 29 ਅਪ੍ਰੈਲ 2026 : ਜਿ਼ਲਾ ਪਟਿਆਲਾ ਵਿਖੇ ਪੈਂਦੇ ਸ਼ੰੰਭੂ ਰੇਲਵੇ ਲਾਈਨ ਤੇ ਬੀਤੇ ਦਿਨੀਂ ਹੋਏ ਧਮਾਕੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਵਿਅਕਤੀਆਂ ਦਾ 7 ਦਿਨ ਦਾ ਪੁਲਸ ਰਿਮਾਂਡ ਮਿਲਿਆ ਹੈ। ਕਿੰਨੇ ਦਿਨ ਦਾ ਮੰਗਿਆ ਗਿਆ ਸੀ ਰਿਮਾਂਡ ਮਿਲੀ ਜਾਣਕਾਰੀ ਅਨੁਸਾਰ ਸ਼ੰਭੂ ਰੇਲ ਮਾਰਗ `ਤੇ ਧਮਾਕਾ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਵਿਅਕਤੀਆਂ ਨੂੰ ਪਟਿਆਲਾ ਪੁਲਿਸ ਵਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ ਕਿ ਅਦਾਲਤ ਨੇ ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ `ਤੇ ਭੇਜ ਦਿੱਤਾ, ਜਦਕਿ ਪਟਿਆਲਾ ਪੁਲਿਸ ਵੱਲੋਂ ਮੁਲਜ਼ਮਾਂ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ । ਕੌਣ ਕੌਣ ਹਨ ਜਿਨ੍ਹਾਂ ਦਾ ਦਿੱਤਾ ਗਿਆ ਹੈ ਪੁਲਸ ਰਿਮਾਂਡ ਜਿਕਰਯੋਗ ਹੈ ਕਿ ਲੰਘੇ ਕੱਲ੍ਹ ਪੁਲਿਸ ਵੱਲੋਂ ਪ੍ਰਦੀਪ ਖਾਲਸਾ, ਕੁਲਵਿੰਦਰ ਬੱਗਾ, ਸਤਨਾਮ ਸੱਤਾ ਅਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 2 ਪਿਸਤੌਲ, ਰੌਂਦ ਅਤੇ ਆਈ.ਈ.ਡੀ. ਬਣਾਉਣ ਦਾ ਸਮਾਨ ਬਰਾਮਦ ਕੀਤਾ । ਜਿ਼ਕਰਯੋਗ ਹੈ ਲੰਘੇ ਦਿਨੀਂ ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਧਮਾਕਾ ਹੋਇਆ ਅਤੇ ਇਸ ਧਮਾਕੇ ਦੌਰਾਨ ਜਗਰੂਪ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ। ਜਗਰੂਪ ਸਿੰਘ ਤਰਨ ਤਾਰਨ ਜਿ਼ਲ੍ਹੇ ਦੇ ਪੰਜਵੜ ਖੁਰਦ ਪਿੰਡ ਦਾ ਰਹਿਣ ਵਾਲਾ ਸੀ ।

Related Post

Instagram