ਚਾਰ ਵਿਅਕਤੀ ਹੈਰੋਇਨ ਤੇ ਦੇਸੀ ਪਿਸਤੌਲ ਸਮੇਤ ਪੁਲਸ ਵਲੋਂ ਕਾਬੂ
ਨਵਾਂਸ਼ਹਿਰ, 2 ਜੁਲਾਈ 2026 : ਪੰਜਾਬ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਵਲੋਂ ਚਾਰ ਵਿਅਕਤੀਆਂ ਨੂੰ ਹੈਰੋਇਨ (Heroin) ਅਤੇ ਇਕ ਪਿਸਤੌਲ (Pistol) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ।
ਕਿੰਨੀ ਮਾਤਰਾ ਵਿਚ ਹੈਰੋਇਨ ਕੀਤੀ ਗਈ ਹੈ ਬਰਾਮਦ
ਮਿਲੀ ਜਾਣਕਾਰੀ ਅਨੁਸਾਰ ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਸ (Shaheed Bhagat Singh Nagar Police) ਨੇ ਜੋ ਨਸ਼ਾ ਤਸਕਰਾਂ ਅਤੇ ਅਪਰਾਧਿਕ ਅਨਸਰਾਂ ਖਿ਼ਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ 2 ਕਿਲੋ 12 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਟਲ .30 ਬੋਰ ਅਤੇ ਚਾਰ ਜ਼ਿੰਦਾ ਰੋਂਦ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਵਿਚ ਜਿਨ੍ਹਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਵਿਚ ਸਨਪ੍ਰੀਤ ਸਿੰਘ ਉਰਫ਼ ਸੰਧੂ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬੜਵਾ ਅਤੇ ਅਰਮਾਨ ਸੁੰਡ ਉਰਫ਼ ਮਨੀ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਸਲੋਹ ਨੂੰ ਪੁੱਲ ਨਹਿਰ, ਪਿੰਡ ਸਨਾਵਾਂ ਨੇੜੇ ਮੋਟਰਸਾਈਕਲ ਸ਼ਾਮਲ ਹਨ ।
ਕੀ ਦੱਸਿਆ ਐਸ. ਐਸ. ਪੀ. ਨੇ
ਸੀਨੀਅਰ ਕਪਤਾਨ ਪੁਲਸ (Senior Captain Police) ਤੁਸ਼ਾਰ ਗੁਪਤਾ ਨੇ ਦੱਸਿਆ ਕਿ ਕਪਤਾਨ ਪੁਲਸ (ਜਾਂਚ) ਸਰਬਜੀਤ ਸਿੰਘ ਬਾਹੀਆ ਅਤੇ ਉਪ-ਕਪਤਾਨ ਪੁਲਸ (ਜਾਂਚ) ਜਤਿੰਦਰ ਚੌਹਾਨ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਪਾਰਟੀ ਵਲੋਂ 30 ਜੂਨ 2026 ਨੂੰ ਜਿਨ੍ਹਾਂ ਦੋ ਵਿਅਕਤੀਆਂ ਸਨਪ੍ਰੀਤ ਸਿੰਘ ਉਰਫ਼ ਸੰਧੂ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬੜਵਾ ਅਤੇ ਅਰਮਾਨ ਸੁੰਡ ਉਰਫ਼ ਮਨੀ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਸਲੋਹ ਨੂੰ ਪੁੱਲ ਨਹਿਰ, ਪਿੰਡ ਸਨਾਵਾਂ ਨੇੜੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਸੀ ਕੋਲੋਂ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ।
ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ
ਪੰਜਾਬ ਪੁਲਸ ਵਲੋਂ ਉਪਰੋਕਤ ਦੋਹਾਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਵਿਦੇਸ਼ ਵਿੱਚ ਰਹਿ ਰਹੇ ਪਰਨਵ ਸਹਿਗਲ ਅਤੇ ਸਰਬਜੀਤ ਸਾਬੀ ਦੇ ਸੰਪਰਕ ਵਿੱਚ ਸਨ ਅਤੇ ਸਿਗਨਲ ਐਪ ਰਾਹੀਂ ਹਦਾਇਤਾਂ ਪ੍ਰਾਪਤ ਕਰਦੇ ਸਨ। ਉਨ੍ਹਾਂ ਦੇ ਦੱਸੇ ਸਥਾਨਾਂ ਤੋਂ ਹੈਰੋਇਨ ਲਿਆ ਕੇ ਉਨ੍ਹਾਂ ਵੱਲੋਂ ਭੇਜੇ ਗਏ ਵਿਅਕਤੀਆਂ ਤੱਕ ਸਪਲਾਈ ਕਰਦੇ ਸਨ ।
ਦੇਸੀ ਪਿਸਟਲ ਤੇ ਕਾਰਤੂਸ ਕਿਸ ਕੋਲੋਂ ਬਰਾਮਦ ਕੀਤੇ ਗਏ
ਪੁਲਸ ਵਲੋਂ ਕੀਤੀ ਗਈ ਇੱਕ ਹੋਰ ਕਾਰਵਾਈ ਦੌਰਾਨ 1 ਜੁਲਾਈ 2026 ਨੂੰ ਸੀ. ਆਈ. ਏ. ਸਟਾਫ ਨੇ ਮਨਦੀਪ ਕੁਮਾਰ ਉਰਫ਼ ਮਨੀ ਪੁੱਤਰ ਰਾਮ ਕ੍ਰਿਸ਼ਨ ਵਾਸੀ ਸੜੋਆ ਅਤੇ ਰੀਤਿਕ ਲੀਲ ਉਰਫ਼ ਅਭੀ ਪੁੱਤਰ ਅਮਨਦੀਪ ਕੁਮਾਰ ਵਾਸੀ ਰੱਤੇਵਾਲ ਨੂੰ ਪਿੰਡ ਬਘੋਰਾ ਨਹਿਰ ਨੇੜੇ ਕਾਬੂ ਕੀਤਾ । ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਟਲ .30 ਬੋਰ ਅਤੇ ਚਾਰ ਜਿ਼ੰਦਾ ਰੋਂਦ ਬਰਾਮਦ ਕੀਤੇ ।
ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਪੁਲਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਕਿਸੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਅਤੇ ਉਨ੍ਹਾਂ ਨੂੰ ਵੀ ਵਿਦੇਸ਼ ਵਿੱਚ ਬੈਠੇ ਪਰਨਵ ਸਹਿਗਲ ਅਤੇ ਸਰਬਜੀਤ ਸਾਬੀ ਵੱਲੋਂ ਭੇਜਿਆ ਗਿਆ ਸੀ । ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਵਿਦੇਸ਼ ਬੈਠੇ ਮੁੱਖ ਸਾਜ਼ਿਸ਼ਕਾਰਾਂ ਦੇ ਨੈੱਟਵਰਕ ਅਤੇ ਹੋਰ ਸਾਥੀਆਂ ਦੀ ਭਾਲ ਵੀ ਜਾਰੀ ਹੈ ।
