ਮਹਾਰਾਸ਼ਟਰ `ਚ ਕਾਂਗਰਸੀ ਕੌਂਸਲਰ ਦੇ ਪਤੀ ਦਾ ਚਾਕੂ ਮਾਰ ਕੇ ਕਤਲ
ਅਕੋਲਾ, 2 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਅਕੋਲਾ ਵਿਖੇ ਇਕ ਵਿਅਕਤੀ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਅਕੋਲਾ ਸ਼ਹਿਰ (Akola city) `ਚ ਕਾਂਗਰਸੀ ਕੌਂਸਲਰ ਦੇ ਪਤੀ ਦਾ ਰੰਜਿਸ਼. ਤਹਿਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਦੀ ਪਛਾਣ ਯਾਕੂਬ ਖਾਨ 9Yakub Khan) ਦੇ ਤੌਰ 'ਤੇ ਹੋਈ ਹੈ । ਪੁਲਸ ਨੇ ਦੱਸਿਆ ਕਿ ਮਾਮਲੇ `ਚ ਇਕ ਵਿਅਕਤੀ ਨੂੰ ਗ੍ਰਿਫਤਾਰ (Arrested ਕੀਤਾ ਗਿਆ ਹੈ । ਕੌਂਸਲਰ ਰਾਫੀਆ ਦੇ ਪਤੀ ਯਾਕੂਬ ਖਾਨ (57) ’ਤੇ ਮੰਗਲਵਾਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਦੋਪਹੀਆ ਵਾਹਨ `ਤੇ ਅਗਰਸੇਨ ਚੌਕ ਨੇੜਿਓਂ ਲੰਘ ਰਹੇ ਸਨ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਪੁਲਸ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਮੁਲਜ਼ਮ ਵਸੀਮ ਅਹਿਮਦ ਨੇ ਆਪਣੇ ਵਾਹਨ ਨਾਲ ਯਾਕੂਬ ਖਾਨ ਦੇ ਵਾਹਨ ਨੂੰ ਕਥਿਤ ਤੌਰ `ਤੇ ਟੱਕਰ ਮਾਰ ਦਿੱਤੀ । ਪੁਲਸ ਅਨੁਸਾਰ, ਇਸ ਤੋਂ ਬਾਅਦ ਅਹਿਮਦ ਨੇ ਯਾਕੂਬ ਖਾਨ `ਤੇ ਕਥਿਤ ਤੌਰ `ਤੇ ਚਾਕੂ ਨਾਲ ਕਈ ਵਾਰ ਕੀਤੇ ।
