ਭਰਾ ਨੂੰ ਬਚਾਉਣ ਲਈ ਛਾਲ ਮਾਰਨ ਵਾਲੀਆਂ ਭੈਣਾਂ ਸਮੇਤ ਚਾਰਾਂ ਦੀ ਹੋਈ ਮੌਤ
ਜੈਪੁਰ, 31 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਧੌਲਪੁਰ ਵਿਖੇ ਭਰਾ ਨੂੰ ਬਚਾਉਣ ਦੇ ਲਈ ਛਾਲ ਮਾਰਨ ਵਾਲੀਆਂ ਤਿੰਨ ਭੈਣਾਂ ਸਮੇਤ ਚਾਰਾਂ ਦੀ ਹੀ ਮੌਤ (Death) ਹੋ ਗਈ ਹੈ ।
ਕੌਣ ਕੌਣ ਹਨ ਚਾਰੋਂ ਜਣੇ
ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜਿਲਾ ਧੌਲਪੁਰ (Dholpur District) ਵਿਖੇ ਜੋ ਆਪਣੇ ਭਰਾ ਨੂੰ ਤਾਲਾਬ ਵਿਚ ਡੁੱਬਣ (Drowning pond) ਤੋਂ ਬਚਾਉਣ ਦੇ ਲਈ ਤਿੰਨ ਭੈਣਾਂ ਨੇ ਵੀ ਤਾਲਾਬ ਵਿਚ ਛਾਲ ਮਾਰ ਦਿੱਤੀ ਹੈ ਦੇ ਚਲਦਿਆਂ ਤਿੰਨ ਭੈਣਾਂ ਸਮੇਤ ਚਾਰਾਂ ਦੀ ਹੀ ਮੌਤ ਹੋ ਗਈ ਹੈ ਵਿਚ ਚਾਰਾਂ ਦੀ ਪਛਾਣ ਰਵੀ (21) ਆਪਣੀਆਂ 2 ਸਕੀਆਂ ਭੈਣਾਂ ਮਨੋਰਮਾ (22), ਬੋਟੋ (25) ਤੇ ਚਚੇਰੀ ਭੈਣ ਕੱਲੋ (18) ਸ਼ਾਮਲ ਹਨ । ਪੁਲਸ ਅਨੁਸਾਰ ਇਹ ਦੁਖਾਂਤ ਬਿਰਜਾ ਪਿੰਡ ਨੇੜੇ ਹੀਰਾਮਨ ਕੁੰਡ ਤਲਾਅ `ਚ ਵਾਪਰਿਆ ।
ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ
ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਉਪਰੋਕਤ ਚਾਰੋਂ ਜਣੇ ਜੋ ਕਿ ਸ਼ਨੀਵਾਰ ਦੀ ਰਾਤ ਇਕ ਮੇਲੇ ਵਿਚ ਸ਼ਾਮਲ ਹੋਣ ਤੋਂ ਬਾਅਦ ਹੀਰਾਮਨ ਬਾਬਾ ਮੰਦਰ ਆਏ ਸੀ ਐਤਵਾਰ ਸਵੇਰੇ ਤਲਾਅ ਨੇੜੇ ਪਹੁੰਚੇ । ਰਵੀ ਨਹਾਉਣ ਲਈ ਪਾਣੀ `ਚ ਉਤਰਿਆ ਪਰ ਉਹ ਡੂੰਘੇ ਪਾਣੀ `ਚ ਜਾਣ ਤੋਂ ਬਾਅਦ ਡੁੱਬਣ ਲੱਗਾ । ਭਰਾ ਨੂੰ ਡੁੱਬਦਾ ਵੇਖ ਕੇ ਉਸ ਦੀਆਂ ਤਿੰਨੋਂ ਭੈਣਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਵਿਚ ਛਾਲ ਮਾਰ (Jump) ਦਿੱਤੀ ਪਰ ਉਹ ਵੀ ਡੁੱਬ ਗਈਆਂ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ । ਪਿੰਡ ਵਾਸੀਆਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਨੂੰ ਤਲਾਅ `ਚੋਂ ਕੱਢਿਆ ਜਦੋਂ ਕਿ ਰਵੀ ਦੀ ਲਾਸ਼ ਕੁਝ ਘੰਟਿਆਂ ਬਾਅਦ ਬਰਾਮਦ ਕੀਤੀ ਗਈ ।
