ਤੇਜ਼ ਰਫ਼ਤਾਰ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਹੋਈ ਮੌਤ
- by Jasbeer Singh
- February 19, 2026
ਤੇਜ਼ ਰਫ਼ਤਾਰ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਹੋਈ ਮੌਤ ਉਤਰ ਪ੍ਰਦੇਸ਼, 19 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਵਿਖੇ ਬੀਤੀ ਰਾਤ ਤੇਜ ਰਫ਼ਤਾਰ ਕਾਰ ਦੇ ਨਹਿਰ ਵਿਚ ਡੁੱਬਣ ਕਾਰਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਕੌਣ ਕੌਣ ਸਨ ਇਹ ਚਾਰੇ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਤੇਜ ਰਫ਼ਤਾਰ ਜੋ ਕਿ ਬੀਤੀ ਰਾਤ ਨਹਿਰ ਵਿਚ ਡਿੱਗ ਗਈ ਅਤੇ ਉਸ ਵਿਚ ਸਵਾਰ ਚਾਰੋਂ ਨੌਜਵਾਨ ਵੀ ਮੌਤ ਦੇ ਘਾਟ ਉਤਰ ਗਏ ਵਿਚ ਰਾਹੁਲ, ਅਮਿਤ, ਮੋਹਿਤ ਅਤ ਇਕ ਹੋਰ ਨੌਜਵਾਨ ਸ਼ਾਮਲ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿੱਚੋਂ ਦੋ ਲਾਅ ਦੇ ਵਿਦਿਆਰਥੀ ਸਨ ਤੇ ਚਾਰੇ ਦੋਸਤ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਰਾਜਸਥਾਨ ਜਾ ਰਹੇ ਸਨ। ਹਾਦਸੇ ਬਾਰੇ ਕੀ ਦੱਸਿਆ ਸਥਾਨਕ ਲੋਕਾਂ ਨੇ ਜਿਸ ਨਹਿਰ ਵਿਚ ਕਾਰ ਡਿੱਗੀ ਨੂੰ ਦੇਖਣ ਵਾਲੇ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਡਰਾਈਵਰ ਮੋੜ ਨਹੀਂ ਦੇਖ ਸਕਿਆ। ਜਿਸ ਕਾਰਨ ਕਾਰ 6 ਮੀਟਰ ਡੂੰਘੀ ਨਹਿਰ ਵਿੱਚ ਡਿੱਗ ਗਈ । ਲੋਕਾਂ ਨੇ ਕਾਰ ਦਾ ਦਰਵਾਜ਼ਾ ਤੋੜ ਕੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ। ਦੋਵਾਂ ਮੁੰਡਿਆਂ ਦੀਆਂ ਲਾਸ਼ਾਂ ਕਾਰ ਦੇ ਅੰਦਰ ਹੀ ਫਸੀਆਂ ਰਹੀਆਂ । ਬਾਅਦ ਵਿੱਚ ਕਾਰ ਨੂੰ ਕਰੇਨ ਨਾਲ ਬਾਹਰ ਕੱਢਿਆ ਗਿਆ। ਪੁਲਸ ਅਤੇ ਫਾਇਰ ਫਾਈਟਰਜ਼ ਮੌਕੇ `ਤੇ ਪਹੁੰਚੇ ਅਤੇ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਪਰ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ । ਹਾਦਸੇ ਵਿੱਚ ਮਾਰੇ ਗਏ ਚੌਥੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ। ਪੇਂਡੂ ਪੁਲਸ ਸੁਪਰਡੈਂਟ (ਐਸ. ਪੀ.) ਨੇ ਕਿਹਾ ਕਿ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ।
