

ਪਾਰਕ ਹਸਪਤਾਲ ਵਿਖੇ ਲੱਗੇਗਾ 21 ਨੂੰ ਮੁਫ਼ਤ ਮੈਗਾ ਮੈਡੀਕਲ ਕੈਂਪ ਪਟਿਆਲਾ, 19 ਜੂਨ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਬਣੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਅਰਬਨ ਐਸਟੇਟ ਫੇਜ-1 ਵਿਚ ਬਣੇ ਪਾਰਕ ਹਸਪਤਾਲ ਵਿਖੇ 21 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਡਾ. ਜਿਵਤੇਸ਼ ਸਿੰਘ (ਯੂਰੋਲੋਜੀ), ਡਾ. ਹੇਮੰਤ ਓਝਾ (ਜਨਰਲ ਸਰਜਰੀ), ਡਾ. ਗੁਰਜੋਤ ਸਿੰਘ (ਜਨਰਲ ਸਰਜਰੀ), ਅਤੇ ਡਾ. ਅਭਿਤੇਸ਼ ਸਿੰਘ (ਸਰਜੀਕਲ ਓਨਕੋਲੋਜੀ) ਵਲੋ ਸਿਹਤ ਸੰਬੰਦੀ ਕੈਂਪ ਵਿੱਚ ਮੁਫ਼ਤ ਸਲਾਹ ਦਿੱਤੀ ਜਾਵੇਗੀ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਰਾਜੁਲ ਸ਼ਰਮਾ (ਸੀ. ਈ. ੳ.) ਨੇ ਦੱਸਿਆ ਕਿ ਉਪਰੋਕਤ ਕੈਂਪ ਵਿੱਚ ਦਵਾਈ ਸੰਬੰਧੀ ਮੁਫ਼ਤ ਸਲਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਮ ਲੋਕ ਲੈਬਾਰਟਰੀ, ਰੇਡੀਓਲੋਜੀ ਅਤੇ ਹੋਰ ਸਾਰੇ ਟੈਸਟਾਂ ਵਿੱਚ ਵੀ 25 ਫੀਸਦੀ ਦੀ ਛੋਟ ਦਾ ਲਾਭ ਲੈ ਸਕਦੇ ਹਨ। ਇਸ ਕੈਂਪ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 03:00 ਵਜੇ ਤੱਕ ਹੋਵੇਗਾ।
Related Post
Popular News
Hot Categories
Subscribe To Our Newsletter
No spam, notifications only about new products, updates.