post

Jasbeer Singh

(Chief Editor)

Patiala News

ਪੀ. ਆਰ. ਟੀ. ਸੀ. ‘ਚ ਢਾਈ ਲੱਖ ਰੁਪਏ ਦਾ ਕਵਰ ਕਰਦੀ ਮੁਫ਼ਤ ਮਹਿਲਾ ਬੀਮਾ ਯੋਜਨਾ ਸ਼ੁਰੂ

post-img

ਪੀ. ਆਰ. ਟੀ. ਸੀ. ‘ਚ ਢਾਈ ਲੱਖ ਰੁਪਏ ਦਾ ਕਵਰ ਕਰਦੀ ਮੁਫ਼ਤ ਮਹਿਲਾ ਬੀਮਾ ਯੋਜਨਾ ਸ਼ੁਰੂ ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕੌਂਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਅਦਾਰੇ ਦੀਆਂ ਮਹਿਲਾ ਕਰਮਚਾਰਣਾਂ ਲਈ ਮੁਫ਼ਤ ਬੀਮਾ ਯੋਜਨਾ ਦਾ ਤੋਹਫ਼ਾ ਪਟਿਆਲਾ, 11 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੀ ਰਹਿਨੁਮਾਈ ਹੇਠ ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਔਰਤ ਮੁਲਾਜ਼ਮਾਂ ਦੀ ਭਲਾਈ ਲਈ ਇੱਕ ਵਿਸ਼ੇਸ਼ ਅਤੇ ਸਰਾਹਣਯੋਗ ਉਪਰਾਲਾ ਕੀਤਾ ਹੈ। ਇਸ ਤਹਿਤ ਮਹਿਲਾ ਕਰਮਚਾਰਣਾਂ ਨੂੰ ਯੂ ਆਈ ਆਈ ਸੀ (ਯੁਨਾਇਟਿਡ ਇੰਡੀਆ ਇੰਸ਼ੋਰੈਸ ਕੰਪਨੀ) ਨਾਲ ਰਾਬਤਾ ਕਾਇਮ ਕਰਦੇ ਹੋਏ 2,50,000 ਰੁਪਏ ਕਵਰ ਕਰਦੀ ਪੀ.ਏ ਪਾਲਿਸੀ ਦੀ ਮੁਫ਼ਤ ਮਹਿਲਾ ਬੀਮਾ ਯੋਜਨਾ ਦਾ ਤੋਹਫ਼ਾ ਦਿੱਤਾ ਗਿਆ ਹੈ । ਇਸ ਬੀਮਾ ਯੋਜਨਾ ਦਾ ਪੂਰਾ ਖਰਚਾ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਆਪਣੇ ਨਿੱਜੀ ਤੌਰ ‘ਤੇ ਭਰਿਆ ਗਿਆ । ਐਡਵੋਕੇਟ ਜੁਨੇਜਾ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨਾ ਹੈ। ਇਸ ਦੌਰਾਨ ਅਦਾਰੇ ਦੀਆਂ ਔਰਤ ਕਰਮਚਾਰੀਆਂ ਨੇ ਪੀ. ਆਰ. ਟੀ. ਸੀ. ਚੇਅਰਮੈਨ ਜੁਨੇਜਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐਡਵੋਕੇਟ ਹਰਪਾਲ ਜੁਨੇਜਾ ਅਜਿਹੇ ਪਹਿਲੇ ਚੇਅਰਮੈਨ ਹਨ, ਜਿਨ੍ਹਾਂ ਨੇ ਅਦਾਰੇ ਦੀਆਂ ਮਹਿਲਾ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ । ਇਸ ਮੌਕੇ ਪੀ. ਆਰ. ਟੀ. ਸੀ. ਦੇ ਅਧਿਕਾਰੀ, ਕਰਮਚਾਰੀਆਂ ਤੋਂ ਇਲਾਵਾ ਸੰਦੀਪ ਕਥੂਰੀਆ ਅਤੇ ਬੀਮਾ ਕੰਪਨੀ ਦੇ ਬ੍ਰਾਚ ਮੈਨੇਜਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ ।

Related Post

Instagram